punjab
ਨਹਿਰ ‘ਚ ਨਹਾਉਂਦੇ 2 ਨੌਜਵਾਨਾਂ ਦੀ ਡੁੱਬਣ ਨਾਲ ਮੌਤ

ਬਿਸਤ ਦੁਆਬਾ ਨਹਿਰ ‘ਚ ਨਹਾਉਂਦੇ ਹੋਏ ਦੋ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਡੁੱਬਣ ਵਾਲਿਆਂ ਨੌਜਵਾਨਾਂ ਦੀ ਉਮਰ 15 ਸਾਲ ਦੀ ਸੀ। ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਟੱਪਰੀ ਵਾਸੀ ਸਨ। ਮੌਕੇ ਤੇ ਪਹੁੰਚ ਏ.ਐੱਸ.ਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸੈਣੀ ਮਾਰਕੀਟ ਸਾਹਮਣੇ ਸ਼ਹੀਦ ਧੰਨਾ ਸਿੰਘ ਮਾਰਗ ਉੱਪਰ ਨਹਿਰ ਦੇ ਕਿਨਾਰੇ 2 ਨੌਜਵਾਨ ਜੋ ਕਿ ਬਾਹਰੋਂ ਆਏ ਸਨ ਜੋ ਸ਼ਟਰਾਂ ਨੂੰ ਗਰੀਸ ਆਦਿ ਕੰਮ ਕਰਦੇ ਸਨ। ਨਹਿਰ ਨੌਜਵਾਨ ਨਹਾਉਣ ਨੂੰ ਬੈਠੇ ਤੇ ਉਨ੍ਹਾਂ ਤੇ ਆਪ ਵੀ ਉਸ ਦੇ ਪਿੱਛੇ ਛਾਲ ਮਾਰ ਦਿੱਤੀ। ਦੋਨਾਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ ਹੋ ਗਈ।