Connect with us

Uncategorized

ਚਾਚੇ ਨੇ ਬਣਾਇਆ ਭਤੀਜੀ ਨੂੰ ਹੈਵਾਨੀਅਤ ਦਾ ਸ਼ਿਕਾਰ

ਬਟਾਲਾ ਦੇ ਇਲਾਕੇ ਵਿੱਚ ਚਾਚੇ ਨੇ ਆਪਣੀ ਭਤੀਜੀ ਦਾ ਕੀਤਾ ਬਲਾਤਕਾਰ

Published

on

ਪੀੜਤ ਵੱਲੋਂ ਇਨਸਾਫ਼ ਦੀ ਗੁਹਾਰ
ਚਾਚੇ ਨੇ ਬਣਾਇਆ ਭਤੀਜੀ ਨੂੰ ਹੈਵਾਨੀਅਤ ਦਾ ਸ਼ਿਕਾਰ
ਪੁਲਿਸ ‘ਤੇ ਲਗਾਏ ਕਾਰਵਾਈ ਨਾ ਕਰਨ ਦੇ ਇਲਜ਼ਾਮ
ਪੁਲਿਸ ਦਾ ਦਾਅਵਾ ਮੁਲਜ਼ਮ ਦੀ ਕੀਤੀ ਜਾ ਰਹੀ ਭਾਲ

 ਬਟਾਲਾ,05 ਅਕਤੂਬਰ:(ਗੁਰਪ੍ਰੀਤ ਚਾਵਲਾ)ਖ਼ਬਰ ਹੈ ਬਟਾਲਾ ਦੀ,ਪੁਲਿਸ ਜ਼ਿਲ੍ਹਾ ਬਟਾਲਾ ਦੇ ਤਹਿਤ ਪੈਂਦੇ ਇਕ ਪਿੰਡ ਦੀ 18 ਸਾਲ ਦੀ ਲੜਕੀ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਮਾਮਲਾ ਹੈ ਬਲਾਤਕਾਰ ਦਾ ਪੀੜਤ ਲੜਕੀ ਦਾ ਕਹਿਣਾ ਹੈ,ਕਿ ਕਰੀਬ ਇਕ ਮਹੀਨਾ ਪਹਿਲਾ ਉਸਦੇ ਚਾਚੇ ਵੱਲੋਂ ਉਸ ਨਾਲ ਜਬਰਦਸਤੀ ਰਾਤ ਦੇ ਵੇਲੇ ਬਲਾਤਕਾਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ ਹੁਣ ਤੱਕ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਵਾਰਦਾਤ ਨੂੰ ਇੱਕ ਮਹੀਨਾ ਹੋ ਚੁਕਾ ਹੈ ਅਤੇ ਆਰੋਪੀ ਫਰਾਰ ਹੈ।  
ਲੜਕੀ ਦੇ ਪਰਿਵਾਰ ‘ਚ ਉਸ ਦੀ ਇਕੱਲੀ ਮਾਂ ਹੈ ਅਤੇ ਕਰੀਬ ਇੱਕ ਮਹੀਨੇ ਪਹਿਲਾ ਉਸ ਦਾ ਚਾਚਾ ਲੜਕੀ ਨੂੰ ਜਬਰਦਸਤੀ ਘਰੋਂ ਲੈ ਗਿਆ ਸੀ,ਜੋ ਬਾਅਦ ‘ਚ ਪਿੰਡ ਦੀ ਮੜੀਆਂ ‘ਚ ਸੁੰਨਸਾਨ ਥਾਂ ਤੇ ਉਸ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਜ਼ਬਰਦਸਤੀ ਬਲਾਤਕਾਰ ਕੀਤਾ ਅਤੇ ਪੀੜਤ ਲੜਕੀ ਨੇ ਦੱਸਿਆ ਕਿ ਉਸਨੇ ਇਸ ਘਟਨਾ ਬਾਰੇ ਆਪਣੀ ਭੂਆ ਨੂੰ ਦੱਸਿਆ ਅਤੇ ਉਸ ਤੋਂ ਬਾਅਦ ਪੁਲਿਸ ‘ਚ ਸ਼ਿਕਾਇਤ ਦਰਜ ਕਾਰਵਾਈ ਗਈ। ਜਿਸ ਤੇ ਉਸ ਦਾ ਮੈਡੀਕਲ ਵੀ ਹੋਇਆ ਅਤੇ ਪੁਲਿਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਪਰ ਹੁਣ ਤੱਕ ਵੀ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ,ਉਲਟ ਆਰੋਪੀ ਚਾਚੇ ਵੱਲੋਂ ਉਹਨਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ | 
ਉਧਰ ਪੁਲਿਸ ਜਾਂਚ ਅਧਕਾਰੀ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਉਹਨਾਂ ਵੱਲੋਂ ਇੱਕ ਆਰੋਪੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਆਰੋਪੀ ਫਰਾਰ ਹੈ। ਕਈ ਵਾਰ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਵਛਾਪੇਮਾਰੀ ਕੀਤੀ ਗਈ ਹੈ,ਪਰ ਆਰੋਪੀ ਫਰਾਰ ਹੈ ਅਤੇ ਪੁਲਿਸ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਉਹਨਾਂ ਵੱਲੋਂ ਜਲਦ ਆਰੋਪੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ |