Uncategorized
ਕਰਤਾਰਪੁਰ ਕੋਰੀਡੋਰ ਦੇ ਨੇੜੇ ਮਿਲੀ ਅਣਪਛਾਤੀ ਲਾਸ਼, ਫੈਲੀ ਸਨਸਨੀ

ਕਰਤਾਰਪੁਰ : ਭਾਰਤ ਪਾਕਿਸਤਾਨ ਵਿਚਾਲੇ ਬਣੇ ਸ਼੍ਰੀ ਕਰਤਾਰਪੁਰ ਕੋਰੀਡੋਰ ਦੇ ਮੁਖ ਮਾਰਗ ਦੇ ਨੇੜੇ ਝਾੜੀਆਂ ਚੋ ਅੱਜ ਮਿਲੀ ਇਕ ਅਣਪਛਾਤੇ ਵਿਆਕਤੀ ਦੀ ਲਾਸ਼ ਉਸ ਤੋਂ ਪੂਰੇ ਇਲਾਕੇ ਚ ਸਨਸਨੀ ਫੇਲ ਗਈ ਉਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਵਤਾਰ ਸਿੰਘ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁਚ ਲਾਸ਼ ਨੂੰ ਕਬਜ਼ੇ ਚ ਲੈਕੇ ਜਾਂਚ ਸ਼ੁਰੂ ਕੀਤੀ ਗਈ।
ਉਥੇ ਹੀ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਲਾਸ਼ ਕਬਜ਼ੇ ਚ ਲੈ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਅਤੇ ਕੇਸ ਦਰਜ਼ ਕਰ ਮਾਮਲੇ ਦੀ ਜਾਚ ਸ਼ੁਰੂ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਲਾਸ਼ ਦੀ ਹਾਲਤ ਦੇਖ ਇਹ ਲੱਗ ਰਿਹਾ ਹੈ ਕਿ ਕਾਫੀ ਦੀਨਾ ਤੋਂ ਲਾਸ਼ ਇਥੇ ਹੈ ਅਤੇ ਪਹਿਚਾਣ ਵੀ ਨਹੀਂ ਹੋ ਪਾ ਰਹੀ ਅਤੇ ਲਾਸ਼ ਬੁਰੀ ਹਾਲਤ ਚ ਹੈ।