Connect with us

Uncategorized

ਮਸ਼ਹੂਰ ਸਿੰਗਰ ਆਰ ਨੇਤ ਦੀ ਕੁੱਟਮਾਰ ,ਕੁਝ ਬੰਦੇ ਡਿਫਾਲਟਰ ਟੱਕਰ ਗਏ

70 ਸੈਕਟਰ ਹੋਮਲੈਂਡ ਵਿੱਚ ਸਿੰਗਰ ਆਰ ਨੇਤ ਨਾਲ ਕੁੱਟਮਾਰ

Published

on

ਮਸ਼ਹੂਰ ਪੰਜਾਬੀ ਸਿੰਗਰ \’ਆਰ ਨੇਤ\’ ਦੇ ਚਾੜ੍ਹਿਆ ਕੁਟਾਪਾ
ਇੱਕ ਗੀਤ ਦੀ ਵੀਡੀਓ ਦਾ ਮਾਮਲਾ 
ਕੁਝ ਬੰਦੇ ਡਿਫਾਲਟਰ ਟੱਕਰ ਗਏ 
ਮੌਕੇ ਤੇ ਮੌਜੂਦ ਦੋਸਤ ਦੀ ਉਤਾਰੀ ਪੱਗ

 

ਮੋਹਾਲੀ, 12 ਅਗਸਤ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਹੁਣੇ-ਹੁਣੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਮਸ਼ਹੂਰ ਸਿੰਗਰ \’ਆਰ ਨੇਤ \’ ਤੇ ਹਮਲਾ ਹੋਇਆ,ਸਿੰਗਰ ਆਰ ਨੇਤ 70 ਸੈਕਟਰ ਮੋਹਾਲੀ ਹੋਮਲੈਂਡ ਵਿੱਚ ਰਹਿ ਰਹੇ ਸਨ ਜਿੱਥੇ ਕੁਝ ਬੰਦਿਆਂ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਅਤੇ ਕੁੱਟਮਾਰ ਕੀਤੀ ਗਈ ,ਮੌਕੇ ਤੇ ਮੌਜੂਦ ਉਸਦੇ ਦੋਸਤ ਬੀਰ ਇੰਦਰ ਨੂੰ ਵੀ ਕੁੱਟਿਆ ਗਿਆ ਅਤੇ ਉਸਦੀ ਪੱਗ ਉਤਾਰ ਦਿੱਤੀ।ਇਸਦੇ ਬਾਅਦ ਆਰ ਨੇਤ ਨੇ 70 ਸੈਕਟਰ ਥਾਣਾ ਮਟੌਰ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 
ਦਸਣਯੋਗ ਹੈ ਕਿ ਇਹ ਇੱਕ ਗੀਤ ਦੀ ਵੀਡੀਓ ਦਾ ਮਾਮਲਾ ਸੀ ,ਜਿਸ ਕਾਰਨ ਗੱਲ ਬਹਿਸ ਤੋਂ ਕੁੱਟਮਾਰ ਤੇ ਆ ਗਈ ,ਕੁੱਟਮਾਰ ਕਰਨ ਵਾਲੇ ਆਰੋਪੀਆਂ ਦੀ ਪਹਿਚਾਣ ਅਰਮਾਨ ,ਮਾਹੀ ,ਸਹਿਜਲ,ਮੰਗਲ,ਸ਼ਰਨ ਅਤੇ ਜੋਬਨ ਵਜੋਂ ਦੱਸੀ ਗਈ ਹੈ,ਇਹਨਾਂ ਨਾਲ ਕੁਝ ਹੋਰ ਵੀ ਅਣਪਛਾਤੇ ਵਿਅਕਤੀ ਸਨ। 
ਸਿੰਗਰ ਆਰ ਨੇਤ ਮਾਨਸਾ ਧਰਮਪੁਰਾ ਦੇ ਰਹਿਣ ਵਾਲੇ ਹਨ ਅਤੇ ਉਹਨਾਂ ਦਾ ਪੂਰਾ ਨਾਮ ਨੇਤ ਰਾਮ ਹੈ। ਆਰ ਨੇਤ ਨੇ ਪੰਜਾਬੀ ਇੰਡਸਟਰੀ ਨੂੰ ਜਾਗੀਰਦਾਰ, ਦੱਬਦਾ ਕਿੱਥੇ ਆ\’ ਅਤੇ ਡਿਫਾਲਟਰ ਵਰਗੇ ਹਿੱਟ ਗੀਤ ਦਿੱਤੇ ਹਨ।