Connect with us

Punjab

6ਵੇਂ ਪੇ ਕਮਿਸ਼ਨ ਤਹਿਤ ਡਾਕਟਰਾਂ ਦਾ ਅਨੋਖਾ ਪ੍ਰਦਰਸ਼ਨ, ਰਿਕਸ਼ਾ ਚਲਾ ਕੇ ਜਤਾਇਆ ਰੋਸ

Published

on

faridkot

ਫਰੀਦਕੋਟ (ਨਰੇਸ਼ ਸੇਠੀ) : NPA ਚ ਕਟੌਤੀ ਦੇ ਰੋਸ ਵੱਜੋ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਜਿਨ੍ਹਾਂ ਵੱਲੋਂ ਛੇਵੇਂ ਪੇ ਕਮਿਸ਼ਨ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।ਅੱਜ ਹੜਤਾਲ ਦੇ ਛੇਵੇਂ ਦਿਨ ਡਾਕਟਰਾਂ ਵੱਲੋਂ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਰਿਕਸ਼ਾ ਚਲਾ ਕੇ ਸਰਕਾਰ ਪ੍ਰਤੀ ਆਪਣਾ ਗੁੱਸਾ ਜਾਹਿਰ ਕੀਤਾ ਗਿਆ।ਇਸ ਤੋਂ ਇਲਾਵਾ ਅੱਜ ਦੂਜੇ ਦਿਨ ਵੀ ਡਾਕਟਰਾਂ ਵੱਲੋਂ ਹਸਪਤਾਲ ਦੇ ਮੁੱਖ ਗੇਟ ਨੂੰ ਦੋ ਘੰਟੇ ਲਈ ਬੰਦ ਕਰਕੇ ਸਰਕਾਰ ਖਿਲਾਫ ਨਾਹਰੇਬਾਜ਼ੀ ਕੀਤੀ ਗਈ।ਸਿਰਫ ਐਮਰਜੈਂਸੀ ਸੇਵਾਵਾਂ ਅਤੇ ਕੋਵਿਡ ਸਬੰਧੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ ਠੱਪ ਕੀਤੀਆਂ ਜਾ ਚੁੱਕਿਆ ਹਨ।ਇਥੋਂ ਤੱਕ ਕੇ ਸਿਵਲ ਸਰਜਨ,ਸਹਾਇਕ ਸਿਵਲ ਸਰਜਨ,ਡਰੱਗ ਇੰਸਪੈਕਟਰ,ਫ਼ੂਡ ਇੰਸਪੈਕਟਰ ਆਦਿ ਸਾਰੇ ਦਫਤਰਾਂ ਨੂੰ ਵੀ ਤਾਲਾ ਜੜ ਦਿੱਤਾ ਗਿਆ ਹੈ।


ਇਸ ਮੌਕੇ ਮੈਡੀਕਲ ਅਫਸਰ ਡਾ ਚੰਦਰ ਸ਼ੇਖਰ ਨੇ ਕਿਹਾ ਕਿ ਡਾਕਟਰਾਂ ਵੱਲੋਂ ਕੋਵਿਡ 19 ਦੌਰਾਨ ਆਪਣੀਆਂ ਜਾਨਾਂ ਦੀ ਅਤੇ ਆਪਣੇ ਪਰਿਵਾਰਾਂ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਨਾਲ ਹੀ ਇਸ ਕੋਰੋਨਾ ਕਾਲ ਚ ਕਈ ਡਾਕਟਰਾਂ ਨੂੰ ਆਪਣੀ ਜਾਨ ਵੀ ਜਵਾਨੀ ਪਈ ਪਰ ਸਰਕਾਰ ਵੱਲੋਂ ਉਨ੍ਹਾਂ ਨਾਲ ਬੇਰੁਖੀ ਵਰਤਦੇ ਹੋਏ ਉਨ੍ਹਾਂ ਦੇ ਭਤਿਆ ਨੂੰ ਵਧਾਉਣ ਦੀ ਬਜਾਏ ਕਟ ਲਾ ਦਿੱਤੇ ਗਏ ਅਤੇ ਅੱਜ ਜੋ ਅਸੀਂ ਰਿਕਸ਼ੇ ਚਲਾ ਰਹੇ ਹਾਂ ਸਰਕਾਰ ਨੂੰ ਭਲੀ ਭਾਂਤਿ ਸਮਝ ਲੈਣਾ ਚਾਹੀਦਾ ਹੈ ਕੇ ਅਸੀਂ ਕਿੰਨੇ ਪ੍ਰੇਸ਼ਾਨ ਹਾਂ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਸੀਂ ਲਗਾਤਾਰ ਬੇਨਤੀ ਕਰ ਰਹੇ ਹਾਂ ਕਿ ਸਾਡੀਆਂ ਜਾਇਜ਼ ਮੰਗ  ਨੂੰ ਮੰਨੇ ਤਾਂ  ਜੋ ਡਾਕਟਰਜ਼ ਆਪਣੀਆਂ ਡਿਊਟੀ ਤੇ ਪਰਤਣ ਕਿਉਕਿ ਕੋਰੋਨਾ ਦੀ ਤੀਸਰੀ ਲਹਿਰ ਦਾ ਲਗਾਤਾਰ ਖਤਰਾ ਵਧ ਰੀਹਾ ਹੈ ਅਜਿਹੇ ਚ ਅਗਰ ਡਾਕਟਰ ਆਪਣੀਆਂ ਸੇਵਾਵਾਂ ਜਾਰੀ ਨਹੀ ਰੱਖ ਸਕਣਗੇ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਲਈ ਭਾਰੀ ਪੈ ਸਕਦਾ ਹੈ।

Continue Reading