Uncategorized
ਯੂ-ਪੀ ਪੁਲਿਸ ਵੱਲੋਂ ਰਾਹੁਲ ਗਾਂਧੀ ਤੇ ਲਾਠੀਚਾਰਜ ਤੇ ਧੱਕਾ ਮੁੱਕੀ
ਹਾਥਰਸ ਬਲਾਤਕਾਰ ਮਾਮਲੇ ‘ਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹੁੰਚੇ UP ,ਪੀੜਿਤ ਪਰਿਵਾਰ ਨਾਲ ਕਰਨ ਜਾ ਰਹੇ ਸੀ ਮੁਲਾਕਾਤ

ਹਾਥਰਸ ਬਲਾਤਕਾਰ ਮਾਮਲੇ ‘ਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਪਹੁੰਚੇ UP
ਪੀੜਿਤ ਪਰਿਵਾਰ ਨਾਲ ਕਰਨ ਜਾ ਰਹੇ ਸੀ ਮੁਲਾਕਾਤ
ਪੁਲਿਸ ਨੇ ਕੀਤਾ ਲਾਠੀਚਾਰਜ ਅਤੇ ਧੱਕਾ-ਮੁੱਕੀ
ਰਾਹੁਲ ਗਾਂਧੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੁਲਿਸ ਦੀਆਂ ਗੱਡੀਆਂ ਤੇ ਚੜ ਪਾਰਟੀ ਵਰਕਰਾਂ ਨਾ ਮਚਾਈ ਖਲਬਲੀ
1 ਅਕਤੂਬਰ : 14 ਸਤੰਬਰ ਦੀ ਇੱਕ ਵਹਿਸ਼ੀ ਘਟਨਾ,ਜਿਸ ਬਾਰੇ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਉੱਤਰ ਪ੍ਰਦੇਸ਼ ਦੇ ਹਾਥਰਾਸ ਵਿੱਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ 20 ਸਾਲਾ ਦਲਿਤ ਕੁੜੀ,ਜਿਸਦੀ ਦਿੱਲੀ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਇਸ ਘਟਨਾ ਵਿੱਚ ਦਰਿੰਦਿਆਂ ਨੇ ਸ਼ਰਮਨਾਕ ਕੰਮ ਤਾਂ ਕੀਤੀ ਹੀ ਸੀ,ਨਾਲ ਹੀ ਕੁੜੀ ਦੀ ਰੀੜ ਦੀ ਹੱਡੀ ਤੋੜ ਉਸਦੀ ਜੀਭ ਵੀ ਵੱਢ ਦਿੱਤੀ ਗਈ ਸੀ। 14 ਸਤੰਬਰ ਨੂੰ ਇਹ ਸਮੂਹਿਕ ਬਲਾਤਕਾਰ ਉਦੋਂ ਹੋਇਆ ਜਦੋਂ ਉਹ ਆਪਣੀ ਮਾਂ ਅਤੇ ਭਰਾ ਨਾਲ ਘਾਹ ਵੱਢਣ ਗਈ ਸੀ। ਹੁਣ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਮਾਮਲੇ ‘ਚ ਇੱਕ ਸਿੱਟ ਦਾ ਗਠਨ ਕੀਤਾ ਗਿਆ ਹੈ।
ਪੂਰੇ ਦੇਸ਼ ਵਿੱਚ ਇਸ ਘਟਨਾ ਨੂੰ ਨਿੰਦਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹਾਥਰਾਸ ਵਿੱਚ ਪੀੜਿਤ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸਨ ਕਿ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਉਹਨਾਂ ਦੇ ਕਾਫ਼ਲੇ ਨੂੰ ਯਮੁਨਾ ਐਕਸਪ੍ਰੈਸ ਵੇ ਤੇ ਰੋਕ ਦਿੱਤਾ ਗਿਆ। ਜਦੋਂ ਬੈਰੀਗੇਟ ਤੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਰੋਕਿਆ ਗਿਆ ਤਾਂ ਉਹ ਆਪਣੀ ਕਾਰ ਤੋਂ ਉਤੱਰ ਕੇ ਪੈਦਲ ਅੱਗੇ ਵੱਧਣ ਲੱਗੇ,ਪਰ ਯੂ-ਪੀ ਪੁਲਿਸ ਵੱਲੋਂ ਰਾਹੁਲ ਗਾਂਧੀ ਨਾਲ ਧੱਕਾ-ਮੁੱਕੀ ਕੀਤੀ ਗਈ ਜਿਸ ਕਰਕੇ ਉਹ ਜ਼ਮੀਨ ਤੇ ਡਿੱਗ ਪਏ।
ਪ੍ਰਿਯੰਕਾ ਗਾਂਧੀ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਟਵੀਟ ਕਰਦੇ ਹੋਏ ਲਿਖਿਆ ਕਿ ‘ਹਾਥਰਸ ਜਾਣ ਤੋਂ ਸਾਨੂੰ ਰੋਕਿਆ ਜਾ ਰਿਹਾ ਹੈ,ਜਦੋਂ ਅਸੀਂ ਪੈਦਲ ਤੁਰੇ ਤਾਂ ਸਾਨੂੰ ਵਾਰ-ਵਾਰ ਰੋਕਿਆ ਗਿਆ,ਲਾਠੀਆਂ ਚਲਾਈਆਂ ਗਈਆਂ,ਕਈ ਪਾਰਟੀ ਵਰਕਰ ਜ਼ਖਮੀ ਹਨ,ਪਰ ਸਾਡਾ ਇਰਾਦਾ ਪੱਕਾ ਹੈ ਹੰਕਾਰੀ ਸਰਕਾਰ ਦੀਆਂ ਲਾਠੀਆਂ ਸਾਨੂੰ ਰੋਕ ਨਹੀਂ ਸਕਦੀਆਂ,ਕਾਸ਼ ਇਹ ਲਾਠੀਆਂ ਤੇ ਪੁਲਿਸ ਹਾਥਰਸ ਵਿੱਚ ਉਸ ਦਲਿਤ ਬੇਟੀ ਦੀ ਰੱਖਿਆ ਕਰ ਸਕਦੀਆਂ।
ਰਾਹੁਲ ਗਾਂਧੀ ਨੇ ਵੀ ਇਸ ਮਾਮਲੇ ‘ਚ ਟਵੀਟ ਕਰਦੇ ਹੋਏ ਕਿਹਾ “ਦੁੱਖ ਦੀ ਘੜੀ ਵਿੱਚ ਆਪਣਿਆਂ ਨਾਲ ਖੜ੍ਹਨਾ ਚਾਹੀਦਾ,UP ਵਿੱਚ ਜੰਗਲਰਾਜ ਰਾਜ ਦਾ ਇਹ ਆਲਮ ਹੈ ਕਿ ਸ਼ੋਕ ਵਿੱਚ ਡੁੱਬੇ ਇੱਕ ਪਰਿਵਾਰ ਨਾਲ ਮਿਲਣਾ ਵੀ ਸਰਕਾਰ ਨੂੰ ਡਰਾ ਰਿਹਾ ਹੈ,ਐਨਾ ਨਾ ਡਰੋ ਮੁੱਖ ਮੰਤਰੀ ਸਾਹਿਬ।
ਫਿਰ ਅੱਗੇ ਵੱਧਦੇ ਹੋਏ ਰਾਹੁਲ ਗਾਂਧੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ,ਜਿਸਦੇ ਬਾਅਦ ਕਾਂਗਰਸ ਵਰਕਰ ਭੜਕ ਉੱਥੇ ਅਤੇ ਪੁਲਿਸ ਦੀਆਂ ਗੱਡੀਆਂ ਉੱਪਰ ਚੜ ਕੇ ਖਲਬਲੀ ਮਚਾਉਣ ਲੱਗੇ।
Continue Reading