World
ਅਮਰੀਕੀ ਰਾਜਦੂਤ ਗੀਤਾ ਰਾਓ ਭਾਰਤ ਦੌਰੇ ‘ਤੇ, ਵਿਸ਼ਵਵਿਆਪੀ ਔਰਤਾਂ ਦੇ ਅਧਿਕਾਰਾਂ ਦੇ ਮੁੱਦਿਆਂ ਦੀ ਕਰੇਗੀ ਵਕਾਲਤ…

3 AUGUST 2023: ਅਮਰੀਕੀ ਰਾਜਦੂਤ ਡਾ. ਗੀਤਾ ਰਾਓ ਗੁਪਤਾ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਅਤੇ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਕਰਨ ਲਈ 1 ਅਗਸਤ ਤੋਂ 8 ਅਗਸਤ ਤੱਕ ਭਾਰਤ ਦੇ ਦੌਰੇ ‘ਤੇ ਹਨ। ਗਲੋਬਲ ਵੂਮੈਨਜ਼ ਇਸ਼ੂਜ਼ ਲਈ ਅਮਰੀਕੀ ਰਾਜਦੂਤ ਗੀਤਾ ਰਾਓ ਭਾਰਤੀ ਮੂਲ ਦੀ ਹੈ ਅਤੇ ਉਸ ਦੇ ਦੌਰੇ ਦਾ ਉਦੇਸ਼ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਲਿੰਗ ਸਮਾਨਤਾ ਨੀਤੀ ਦੀਆਂ ਤਰਜੀਹਾਂ ਨੂੰ ਦੁਨੀਆ ਭਰ ਵਿੱਚ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ।
ਉਹ 5-6 ਅਗਸਤ ਨੂੰ ਮੁੰਬਈ ‘ਚ ਹੋਵੇਗੀ, ਜਿੱਥੇ ਉਹ ਨਿੱਜੀ ਖੇਤਰ ਅਤੇ ਸਿਵਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਅਹਿਮ ਗੱਲਬਾਤ ਕਰੇਗੀ। ਗੀਤਾ ਰਾਓ ਮੁੰਬਈ ਤੋਂ ਬਾਅਦ ਬੈਂਗਲੁਰੂ ਜਾਵੇਗੀ। ਉਨ੍ਹਾਂ ਦੇ ਨਾਲ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਅਮਰੀਕਾ ਦੀ ਉਪ ਸਹਾਇਕ ਵਿਦੇਸ਼ ਮੰਤਰੀ ਨੈਨਸੀ ਇਜ਼ੋ ਜੈਕਸਨ ਵੀ ਹੋਵੇਗੀ। ਗੀਤਾ ਰਾਓ 7 ਅਗਸਤ ਨੂੰ WeConnect ਇੰਟਰਨੈਸ਼ਨਲ ਏਸ਼ੀਆ ਪੈਸੀਫਿਕ ਕਾਨਫਰੰਸ ਨੂੰ ਸੰਬੋਧਨ ਕਰੇਗੀ।