Uncategorized
ਆਕਸੀਜਨ ਦੀ ਕਮੀ ਹੋਣ ਦੌਰਾਨ 300 ਤੋਂ ਜ਼ਿਆਦਾ Oxygen Concentrator ਅਮਰੀਕਾਂ ਤੋਂ ਦਿੱਲੀ ਏਅਰਪੋਰਟ ਪਹੁੰਚੇ

ਕੋਰੋਨਾ ਵਾਇਰਸ ਦੀ ਇਸ ਦੂਜੀ ਲਹਿਰ ਨੇ ਸਾਰੇ ਦੇਸ਼ ‘ਚ ਇਕ ਆਤੰਕ ਫੈਲਾ ਦਿੱਤਾ ਹੈ। ਜਿਸ ਦੇ ਕਾਰਨ ਹੁਣ ਆਕਸੀਜਨ ‘ਚ ਕਮੀ ਆ ਗਈ ਹੈ। ਹਸਪਤਾਲਾਂ ‘ਚ ਆਕਸੀਜਨ ਸਿਲੰਡਰਾਂ ਦੀ ਘਾਟ ਹੁੰਦੀ ਜਾ ਰਹੀ ਹੈ। ਇਹ ਹੀ ਕਾਰਨ ਹੈ ਕਿ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੀ ਮੌਤ ਦਾ ਦਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਔਖੇ ਦੌਰ ‘ਚ ਅਮਰੀਕਾਂ ਵੀ ਹੁਣ ਭਾਰਤ ਨਾਲ ਖੜਾ ਹੈ। ਇਸ ਦੌਰਾਨ ਇਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਰੀਕਾਂ ਵੱਲੋਂ ਭਾਰਤ 300 ਤੋਂ ਜ਼ਿਆਦਾ Oxygen Concentrators ਭਾਰਜ ਭੇਜੇ ਗਏ। ਇਨ੍ਹਾਂ Concentrators ਨੂੰ ਯੂਐੱਸ ਦੇ ਜੇਐੱਫਕੇ ਏਅਰਪੋਰਟ ਤੋਂ ਲੋਡ ਕੀਤਾ ਗਿਆ ਸੀ। ਇਹ ਅੱਜ ਦਿੱਲੀ ਦੇ ਏਅਰਪੋਰਟ ਤੇ ਅੱਜ ਪਹੁੰਚ ਚੁੱਕੇ ਹਨ।
ਇਸ ਦੌਰਾਨ ਮਿਲੀ ਜਾਣਕਾਰੀ ਅਨੁਸਾਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ‘ਚ ਅਮਰੀਕਾ ਤੋਂ 600 Oxygen Concentrators ਭਾਰਤ ਭੇਜੇ ਜਾਣਗੇ। ਏਅਰ ਇੰਡੀਆਂ ਦੀਆਂ ਅਮਰੀਕਾਂ ਤੋਂ ਆਉਣ ਵਾਲੀਆਂ ਦੋ ਉਡਾਣਾਂ ‘ਚ ਅਗਲੇ ਦੋ ਦਿਨ 600 Oxygen Concentrators ਲਾਏ ਜਾਣਗੇ। ਨਿੱਜੀ ਅਦਾਰਿਆਂ ਨੇ Concentrators ਅਮਰੀਕੀ ਕੰਪਨੀਆਂ ਤੋਂ ਖਰੀਦੇ ਹਨ।