Uncategorized
ਪੈਰਿਸ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਿੱਤ, 4-2 ਨਾਲ ਹਰਾਇਆ
PARIS VS OLYMPICS 2024 : ਪੈਰਿਸ ਓਲੰਪਿਕ ‘ਚ ਭਾਰਤ ਪੁਰਸ਼ ਹਾਕੀ ਦੇ ਸੈਮੀਫਾਈਨਲ ‘ਚ ਪਹੁੰਚ ਗਿਆ ਹੈ। ਭਾਰਤ ਅਤੇ ਬ੍ਰਿਟੇਨ ਵਿਚਾਲੇ ਪੁਰਸ਼ ਹਾਕੀ ਦਾ ਪਹਿਲਾ ਕੁਆਰਟਰ ਫਾਈਨਲ ਮੁਕਾਬਲਾ 1-1 ਨਾਲ ਡਰਾਅ ਰਿਹਾ। ਜੇਤੂ ਦਾ ਫੈਸਲਾ ਪੈਨਲਟੀ ਵਿੱਚ ਹੋਇਆ। ਭਾਰਤੀ ਟੀਮ ਨੇ ਪੈਨਲਟੀ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ।
- ਪੈਰਿਸ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਿੱਤ
- SEMI-FINALS ‘ਚ ਪਹੁੰਚਿਆ ਭਾਰਤ
- ਬਰਤਾਨੀਆਂ ਨੂੰ 4-2 ‘ਤੇ ਹਰਾਇਆ
ਮੈਚ ਦੇ 22ਵੇਂ ਮਿੰਟ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਪੈਰਿਸ ਓਲੰਪਿਕ ਵਿੱਚ ਇਹ ਉਸਦਾ 7ਵਾਂ ਗੋਲ ਹੈ। ਇਸ ਤੋਂ ਪਹਿਲਾਂ ਪਹਿਲੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੀ। ਬਰਤਾਨੀਆ ਦੇ ਲੀ ਮੋਰਟਨ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ।
ਕੋਲੰਬਸ ਦੇ ਯਵੇਸ-ਡੂ-ਮਾਨੋਇਰ ਸਟੇਡੀਅਮ ‘ਚ ਵਿਸ਼ਵ ਦੀ 5ਵੇਂ ਨੰਬਰ ਦੀ ਭਾਰਤੀ ਟੀਮ ਅੱਜ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਕਿਉਂਕਿ ਟੀਮ ਇੰਡੀਆ ਪਿਛਲੇ ਮੈਚ ‘ਚ ਆਸਟ੍ਰੇਲੀਆ ਨੂੰ 3-2 ਨਾਲ ਹਰਾਉਣ ਤੋਂ ਬਾਅਦ ਉਤਰ ਰਹੀ ਹੈ। ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਾਕੀ ਵਿੱਚ ਹਰਾਇਆ ਹੈ। ਟੀਮ ਦੀ ਆਖਰੀ ਜਿੱਤ 1972 ਮਿਊਨਿਖ ਓਲੰਪਿਕ ਵਿੱਚ ਹੋਈ ਸੀ।
ਦੂਜੇ ਪਾਸੇ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਗ੍ਰੇਟ ਬ੍ਰਿਟੇਨ ਨੂੰ ਆਪਣੇ ਆਖਰੀ ਲੀਗ ਮੈਚ ਵਿੱਚ ਜਰਮਨੀ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆ ‘ਤੇ ਜਿੱਤ ਦੇ ਨਾਲ, ਭਾਰਤ ਪਿਛਲੀ ਚੈਂਪੀਅਨ ਬੈਲਜੀਅਮ ਨੂੰ ਪਿੱਛੇ ਛੱਡ ਕੇ ਪੂਲ ਬੀ ‘ਚ ਦੂਜੇ ਸਥਾਨ ‘ਤੇ ਰਿਹਾ। ਜਦੋਂ ਕਿ ਬਰਤਾਨੀਆ ਪੂਲ-ਏ ਵਿਚ ਤੀਜੇ ਸਥਾਨ ‘ਤੇ ਰਿਹਾ।