Connect with us

News

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ Victory Speech; ਪਾਕਿ ਦੇ ਪੱਤਰਕਾਰ ਹੀ ਉਡਾ ਰਹੇ ਨੇ ਖਿੱਲੀ

Published

on

PAKISTAN  : ਚਾਰ ਦਿਨ ਦੇ ਭਾਰਤ ਪਾਕਿ ਯੁੱਧ ਦੇ ਸੀਜ਼ ਫਾਇਰ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਰਾਰੀ ਹਾਰ ਦੇ ਬਾਵਜੂਦ ਦੇਸ਼ ਵਾਸੀਆਂ ਦੇ ਨਾਮ ਸੰਦੇਸ਼ ਦੌਰਾਨ victory speech ਦਿੱਤੀ ਭਾਵ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰਦਿਆਂ ਕਿਹਾ ਕਿ ਅਸੀਂ ਭਾਰਤ ਨੂੰ ਬੁਰੀ ਤਰ੍ਹਾਂ ਹਰਾਇਆ ਹੈ। ਉਸਦੇ ਇਸ ਭਾਸ਼ਣ ਮਗਰੋਂ ਉਸੇ ਦੇ ਦੇਸ਼ ਦੇ ਪ੍ਰਮੁੱਖ ਪੱਤਰਕਾਰ ਆਫ਼ਤਾਬ ਇਕਬਾਲ ਨੇ ਖੂਬ ਖਿੱਲੀ ਉਡਾਉਂਦਿਆਂ ਕਿਹਾ ਹੈ ਕਿ ਸ਼ਰੀਫ ਨੇ ਆਪਣੀ ਵਿਕਟਰੀ ਸਪੀਚ ਵਿੱਚ ਜਿਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਿਆਂ ਵਾਰ ਵਾਰ ਉਸਦਾ ਅਭਾਰ ਵਿਅਕਤ ਕੀਤਾ ਹੈ ਇਸ ਤੋਂ ਤਾਂ ਇੰਝ ਲੱਗਦਾ ਹੈ ਕਿ ਸ਼ਹਿਬਾਜ਼ ਸ਼ਰੀਫ ਟਰੰਪ ਨੂੰ ਇਹ ਕਹਿ ਰਹਿ ਸਨ ਕਿ ਮਾਈ ਬਾਪ ਤੁਸੀਂ ਸਾਨੂੰ ਬਚਾ ਲਿਆ ਨਹੀਂ ਤਾਂ ਮਾਰੇ ਜਾਂਦੇ। ਇਕਬਾਲ ਕਹਿੰਦਾ ਹੈ ਕਿ ਯੁੱਧਬੰਦੀ ਲਈ ਰੋਲ ਅਦਾ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਬਣਦਾ ਹੈ ਪਰ ਇਸ ਤਰ੍ਹਾਂ ਅਹਿਸਾਨਮੰਦ ਹੁੰਦਿਆ ਵਾਰ ਵਾਰ ਆਪਣੀ ਤਕਰੀਰ ਵਿੱਚ ਮੁੜ ਮੁੜ ਕੇ ਸ਼ੁਕਰੀਆ ਸ਼ੁਕਰੀਆ ਕਹਿਣਾ ਸਾਡੀ ਵਿਕਟਰੀ ‘ਤੇ ਸਵਾਲ ਖੜ੍ਹੇ ਕਰਦਾ ਹੈ।ਉਹ ਕਹਿੰਦਾ ਹੈ ਜੇਕਰ ਅਸੀਂ ਸੱਚਮੁੱਚ ਜਿੱਤ ਹਾਸਲ ਕੀਤੀ ਹੈ ਤਾਂ ਤਰਲਿਆਂ ਭਰਿਆ ਸ਼ੁਕਰੀਆ ਉਹ ਵੀ ਵਾਰ ਵਾਰ ਕਰਨ ਦੀ ਕੀ ਲੋੜ ਸੀ। ਹੁਣ ਇਹ ਸਮਝ ਨਹੀਂ ਆਉਂਦਾ ਕਿ ਸ਼ਹਿਬਾਜ਼ ਸ਼ਰੀਫ ਕਿਹੜੀ ਜਿੱਤ ਦੀ ਗੱਲ ਕਰ ਰਿਹਾ ਹੈ।

ਭਾਰਤ ਨੇ ਪਾਕਿਸਤਾਨ ਦੇ 11 ਏਅਰ ਬੇਸ ਤਬਾਹ ਕਰ ਦਿੱਤੇਲੇਕਿਨ ਭਾਰਤ ਦੇ ਇੱਕ ਵੀ ਏਅਰ ਬੇਸ ਨੂੰ ਤਰੇੜ ਤੱਕ ਨਹੀਂ ਆਈ। ਉਸਦੀ ਇੱਕ ਵੀ ਮਿਸਾਈਲ ਨਿਸ਼ਾਨੇ ਤੱਕ ਨਹੀਂ ਪੁੱਜਣ ਦਿੱਤੀ ਰਸਤੇ ਵਿੱਚ ਹੀ ਉਡਾ ਦਿੱਤੀਆਂ ਗਈਆਂ। ਭਾਰਤ ਨੇ ਪਾਕਿਸਤਾਨ ਅੰਦਰਲੇ 9 ਅੱਤਵਾਦੀ ਠਿਕਾਣਿਆਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਇਸ ਲੜਾਈ ਵਿੱਚ ਪਾਕਿਸਤਾਨ ਦੇ 40 ਤੋਂ ਵੱਧ ਫੌਜੀ ਮਾਰੇ ਗਏ ਹਨ।ਭਾਰਤੀ ਹਵਾਈ ਸੈਨਾ ਦੇ ਹਵਾਈ ਜਹਾਜ਼ਾਂ ਨੇ ਪਾਕਿਸਤਾਨ ਦੇ ਅੰਦਰ 500 ਕਿਲੋਮੀਟਰ ਤੱਕ ਜਾ ਕੇ ਬੰਬਾਰੀ ਕੀਤੀ ਪਰ ਭਾਰਤ ਨੇ ਪਾਕਿਸਤਾਨ ਦੇ ਜਹਾਜ਼ਾਂ ਨੂੰ ਭਾਰਤ ਦੀ ਹੱਦ ਅੰਦਰ ਵੀ ਦਾਖਲ ਨਹੀਂ ਹੋਣ ਦਿੱਤਾ। ਭਾਰਤ ਨੂੰ ਪਾਕਿਸਤਾਨ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਾ ਸਕਿਆ। ਫਿਰ ਵੀ ਪਾਕਿਸਤਾਨ ਜਿੱਤ ਦੀ ਗੱਲ ਕਰ ਰਿਹਾ ਹੈ। ਪਾਕਿ ਦੇ ਪ੍ਰਧਾਨ ਮੰਤਰੀ victory speech ਦਿੰਦੇ ਨਜ਼ਰ ਆਏ ਹਨ। ਦੁਨੀਆਂ ਜਾਣਦੀ ਹੈ ਕਿ ਪਾਕਿਸਤਾਨ ਨੇ ਕਿਵੇਂ ਡੋਨਾਲਡ ਟਰੰਪ ਦੇ ਤਰਲੇ ਕਰਕੇ ਜੰਗਬੰਦੀ ਕਾਰਵਾਈ ਹੈ। ਸਹਿਬਾਜ਼ ਅਜਿਹੀਆਂ ਝੂਠੀਆਂ ਤਕਰੀਰਾਂ ਕਰਕੇ ਪਾਕਿਸਤਾਨੀ ਆਵਾਮ ਨੂੰ ਗੁੰਮਰਾਹ ਕਰਨ ਦੀ ਬਜਾਇ ਅਸਲ ਸੱਚਾਈ ਨੂੰ ਸਮਝਣ ਤੇ ਇਹ ਮੰਨਣ ਕਿ ਅੱਤਵਾਦੀਆਂ ਨੂੰ ਸ਼ਹਿ ਦੇਣੀ ਉਨ੍ਹਾਂ ਨੂੰ ਮਹਿੰਗੀ ਪਈ ਹੈ ਅਤੇ ਅੱਗੇ ਜੇਕਰ ਸ਼ਹਿ ਦੇਣੀ ਬੰਦ ਨਾ ਕੀਤੀ ਤਾਂ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਇਸ ਲਈ ਪਾਕਿ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਬੰਦ ਕਰਕੇ ਭਾਰਤ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਯਤਨਸ਼ੀਲ ਹੋਵੇਗਾ। ਇੰਝ ਕਰਨਾ ਹੀ ਉਸਦੇ ਹਿੱਤ ਵਿੱਚ ਹੋਵੇਗਾ ਤੇ ਖਿੱਤੇ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਕਾਰਗਰ ਸਾਬਤ ਹੋਵੇਗਾ। ਆਸ ਕਰਦੇ ਹਾਂ ਕਿ ਪਾਕਿਸਤਾਨ ਸੁਧਰਨ ਦੀ ਕੋਸ਼ਿਸ਼ ਕਰੇਗਾ।

ਕੁਲਵੰਤ ਸਿੰਘ ਗੱਗੜਪੁਰੀ