Connect with us

Punjab

ਸੇਵਾ ਕੇਂਦਰ ‘ਚ ਸਥਾਪਤ ਵੋਟਰ ਹੈਲਪ ਡੈਸਕ ਨਵੇਂ ਵੋਟਰਾਂ ਲਈ ਬਣਿਆ ਉਤਸ਼ਾਹ ਵਧਾਊ ਕੇਂਦਰ

Published

on

patiala

ਪਟਿਆਲਾ : 1 ਜਨਵਰੀ 2021 ਨੂੰ 18 ਸਾਲ ਦੇ ਹੋਏ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਉਤਸ਼ਾਹਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਕੀਤਾ ਗਿਆ ਹੈਲਪ ਡੈਸਕ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਮਿੰਨੀ ਸਕੱਤਰੇਤ ਵਿਖੇ ਸੇਵਾ ਕੇਂਦਰ ‘ਚ ਵੋਟਰ ਹੈਲਪ ਡੈਸਕ ਬਣਾਇਆ ਗਿਆ ਹੈ, ਜਿਥੇ ਨਵੀਆਂ ਵੋਟਾਂ ਬਣਾਉਣ ਸਮੇਤ ਵੋਟਰ ਕਾਰਡ ‘ਚ ਸੁਧਾਈ, ਰਿਹਾਇਸ਼ੀ ਪਤੇ ‘ਚ ਤਬਦੀਲੀ ਅਤੇ ਵੋਟ ਕਟਵਾਉਣ ਸਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ‘ਚ 18 ਸਾਲ ਪੂਰੇ ਕਰ ਚੁੱਕੇ ਨੌਜਵਾਨਾਂ ਵੱਲੋਂ ਡਰਾਇਵਿੰਗ ਲਾਇਸੈਂਸ, ਪੰਜਾਬ ਵਾਸੀ ਦਾ ਸਰਟੀਫਿਕੇਟ ਆਦਿ ਬਣਾਉਣ ਲਈ ਪਹੁੰਚ ਕੀਤੀ ਜਾਂਦੀ ਹੈ ਤੇ ਇਥੇ ਸਥਾਪਤ ਹੈਲਪ ਡੈਸਕ ਰਾਹੀਂ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਲਈ ਪ੍ਰੇਰਿਤ ਵੀ ਕੀਤਾ ਜਾਂਦਾ ਹੈ, ਜਿਸ ਸਦਕਾ ਨੌਜਵਾਨਾਂ ਨੂੰ ਇੱਕੋ ਛੱਤ ਥੱਲੇ ਹੋਰਨਾਂ ਜ਼ਰੂਰੀ ਸੇਵਾਵਾਂ ਸਮੇਤ ਲੋਕਤੰਤਰ ਦਾ ਹਿੱਸਾ ਬਣਨ ਦਾ ਮੌਕੇ ਦੇਣ ਵਾਲੀ ਸੇਵਾ ਵੀ ਪ੍ਰਾਪਤ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ‘ਚ ਕੈਂਪ ਲਗਾਕੇ ਨਵੇਂ ਵੋਟਰਾਂ ਦੀ ਵੋਟ ਅਤੇ ਪਹਿਲਾਂ ਤੋਂ ਬਣੇ ਹੋਏ ਵੋਟਰ ਕਾਰਡਾਂ ‘ਚ ਸੁਧਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ ਨਾਭਾ, ਸਮਾਣਾ, ਪਾਤੜਾਂ ਤੇ ਰਾਜਪੁਰਾ ਵਿਖੇ ਐਸ.ਡੀ.ਐਮ ਦਫ਼ਤਰਾਂ ‘ਚ ਬੂਥ ਲਗਾਏ ਗਏ ਹਨ, ਸਨੌਰ ਹਲਕੇ ਦੇ ਨਗਰ ਨਿਗਮ ਪਟਿਆਲਾ ਵਿਖੇ ਅਤੇ ਪਟਿਆਲਾ ਦਿਹਾਤੀ, ਘਨੌਰ, ਪਟਿਆਲਾ ਸ਼ਹਿਰੀ ‘ਚ ਸੁਪਰਵਾਈਜ਼ਰ ਤੇ ਬੀ.ਐਲ.ਓ ਵੱਲੋਂ ਰੋਜ਼ਾਨਾ ਵੱਖ ਵੱਖ ਖੇਤਰਾਂ ‘ਚ ਜਾਕੇ ਲੋਕਾਂ ਨੂੰ ਈ ਐਪਿਕ ਰਾਹੀਂ ਵੋਟਰ ਕਾਰਡ ਡਾਊਨਲੋਡ ਕਰਨ ਸਮੇਤ ਹੋਰਨਾਂ ਸੇਵਾਵਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ।