Connect with us

Punjab

ਜੰਗ ਹਾਲੇ ਖਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਵੀ ਜਿੱਤੇਗੀ ਕਾਂਸੀ ਦਾ ਤਮਗਾ : ਰਾਣਾ ਸੋਢੀ

Published

on

rana sodhi

ਚੰਡੀਗੜ : ਟੋਕੀਉ ਉਲੰਪਿਕ ਵਿੱਚ ਲੜਕੀਆਂ ਦੇ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਵਿਸਵ ਦੀ ਨੰਬਰ 2 ਟੀਮ ਅਰਜਨਟੀਨਾ ਤੋਂ ਭਾਰਤੀ ਹਾਕੀ ਟੀਮ ਦੀ 2-1 ਨਾਲ ਹਾਰ ‘ਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਜੰਗ ਹਾਲੇ ਖਤਮ ਨਹੀਂ ਹੋਈ।

ਰਾਣਾ ਸੋਢੀ ਨੇ ਕਿਹਾ ਕਿ ਅਸੀਂ 6 ਅਗਸਤ ਨੂੰ ਬਰਤਾਨੀਆ ਵਿਰੁੱਧ ਹੋਣ ਵਾਲੇ ਮੈਚ ਵਿੱਚ ਕਾਂਸੀ ਦਾ ਤਮਗਾ ਜਰੂਰ ਫੁੰਡਾਂਗੇ। ਉਨਾਂ ਆਪਣੇ ਟਵੀਟ ਵਿੱਚ ਕਿਹਾ, “ਹਾਲੇ ਜੰਗ ਖਤਮ ਨਹੀਂ ਹੋਈ। ਤੁਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੋਕੀਉ ਉਲੰਪਿਕਸ ਵਿੱਚ ਪਹਿਲਾ ਸੈਮੀਫਾਈਨਲ ਖੇਡਣ ਦਾ ਤਜਰਬਾ ਅਤੇ ਵਧੀਆ ਸਿੱਖਿਆ ਹਾਸਲ ਕਰ ਰਹੇ ਹੋ।

ਭਾਰਤ ਨੂੰ ਤੁਹਾਡੇ ‘ਤੇ ਮਾਣ ਹੈ ਅਤੇ ਸਾਰੇ ਤੁਹਾਨੂੰ ਹੱਲਾਸ਼ੇਰੀ ਦੇ ਰਹੇ ਹਨ। ਕਾਂਸੀ ਲਈ ਖੇਡਣ ਵਾਸਤੇ ਸੁਭਕਾਮਨਾਵਾਂ।“ ਉਨਾਂ ਕਿਹਾ ਕਿ ਵਿਸਵ ਦੀ ਨੰਬਰ-2 ਟੀਮ ਨੂੰ ਅੱਧੇ ਸਮੇਂ ਤੱਕ ਬਰਾਬਰੀ ਦੇ ਸਕੋਰ ਨਾਲ ਰੋਕੀ ਰੱਖਣਾ ਆਸਾਨ ਨਹੀਂ ਸੀ। ਸਾਡੀਆਂ ਕੁੜੀਆਂ ਨੇ ਚੰਗਾ ਪ੍ਰਦਰਸਨ ਕੀਤਾ ਹੈ ਅਤੇ ਉਹ ਪਹਿਲਾਂ ਹੀ ਇਤਿਹਾਸ ਰਚ ਚੁੱਕੀਆਂ ਹਨ।ਖੇਡ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਨੂੰ ਮਹਿਲਾ ਹਾਕੀ ਟੀਮਾਂ ਤੋਂ ਕਾਂਸੀ ਦੇ ਤਮਗੇ ਦੀ ਉਮੀਦ ਹੈ।