Uncategorized
ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਦੀ ਟਵੀਟਰ ‘ਤੇ ਹੋਈ ਲੜਾਈ
ਕੰਗਨਾ ਰਣੌਤ ਤੇ ਦਿਲਜੀਤ ਦੋਸਾਂਝ ਵਿਚਕਾਰ ਟਵੀਟ ਵਾਰ,ਇੱਕ ਦੂਜੇ ‘ਤੇ ਪਲਟ ਅਤੇ ਤਿੱਖੀ ਸ਼ਬਦਾਵਲੀ ਦੀ ਵਰਤੋਂ
3 ਦਸੰਬਰ:ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਕਰਕੇ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤੇ ਟਵੀਟ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਪਰ ਹੁਣ ਕੰਗਨਾ ਨੇ ਪੰਗਾ ਪੰਜਾਬੀਆਂ ਨਾਲ ਲੈ ਲਿਆ ਹੈ ਅਤੇ ਕੰਗਨਾ ਰਣੌਤ ਦੀ ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨਾਲ ਟਵੀਟ ਵਾਰ ਹੋ ਰਹੀ ਹੈ।ਦਰਅਸਲ ਕੰਗਨਾ ਰਣੌਤ ਦੁਆਰਾ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀ ਇੱਕ ਬੇਬੇ ਮਹਿੰਦਰ ਕੌਰ ਦੀ ਇੱਕ ਧਰਨੇ ਦੀ ਫੋਟੋ ਵਾਇਰਲ ਕਰਕੇ ਲਿਖਿਆ ਸੀ ਕਿ ਇਹ 100-100 ਰੁਪਏ ‘ਤੇ ਵਿਕਣ ਵਾਲੀਆਂ ਔਰਤਾਂ ਹਨ।ਨਾਲ ਕਿਹਾ ਸ਼ਾਹੀਨ ਬਾਗ ਵਾਲੀ ਬੇਬੇ ਅਤੇ ਇਹ ਬੇਬੇ ਇੱਕ ਹੀ ਹਨ। ਜਿਸਦਾ ਕਿਸਾਨਾਂ ਵੱਲੋਂ ਅਤੇ ਪੰਜਾਬੀ ਕਲਾਕਾਰਾਂ ਵੱਲੋਂ ਵਿਰੋਧ ਕੀਤਾ ਸੀ।ਕੰਗਨਾ ਦੇ ਇਸ ਟਵੀਟ ਦਾ ਜਵਾਬ ਦਿਲਜੀਤ ਦੋਸਾਂਝ ਨੇ ਦਿੱਤਾ।
ਇਸਦੇ ਬਾਅਦ ਕੰਗਨਾ ਨੇ ਦਿਲਜੀਤ ਦੋਸਾਂਝ ਬਾਰੇ ਭੱਦੀ ਸ਼ਬਦਾਵਲੀ ਵਰਤਦੇ ਹੋਏ,ਦਿਲਜੀਤ ਦੋਸਾਂਝ ਨੂੰ ਕਰਨ ਜੌਹਰ ਦਾ ਪਾਲਤੂ ਕੁੱਤਾ ਕਿਹਾ ਤਾਂ ਦਿਲਜੀਤ ਦੋਸਾਂਝ ਨੇ ਅੱਗੋਂ ਜਵਾਬ ਦਿੱਤਾ,ਕਿ ਤੂੰ ਜਿੰਨ੍ਹੇ ਵੀ ਲੋਕਾਂ ਨਾਲ ਫਿਲਮ ਕੀਤੀ,ਤੂੰ ਉਹਨਾਂ ਦੀ ਪਾਲਤੂ ਏਂ….
ਦਿਲਜੀਤ ਨੇ ਅੱਗੇ ਕਿਹਾ ਕਿ “ਤੈਨੂੰ ਧੇਲੇ ਦੀ ਅਕਲ ਨਹੀਂ ਤੂੰ ਸਾਡੀਆਂ ਮਾਵਾਂ ਨੂੰ 100 ਰੁਪਏ ਤੇ ਵਿਕਣ ਵਾਲੀਆਂ ਕਹਿੰਦੀ ਏਂ,ਤੈਨੂੰ ਬਿਲਕੁਲ ਤਮੀਜ਼ ਨਹੀਂ। …..
ਦੋਨਾਂ ਵਿੱਚ ਗੱਲ ਐਨੀ ਵੱਧ ਗਈ ਕਿ ਗੱਲ ਗਾਲੀ-ਗਲੋਚ ਤੱਕ ਪਹੁੰਚ ਗਈ।
ਕੰਗਨਾ ਨੇ ਕਿਸਾਨਾਂ,ਸਿੱਖਾਂ ਨੂੰ ਅੱਤਵਾਦੀ ਵੀ ਕਿਹਾ ਅਤੇ ਦਿੱਲੀ ਦੰਗਿਆਂ ਦੀ ਗੱਲ ਵੀ ਕੀਤੀ,ਇਸਦੇ ਨਾਲ ਹੀ ਰਣੌਤ ਨੇ ਕਾਂਗਰਸੀ ਨੇਤਾ ਰਵਨੀਤ ਬਿੱਟੂ ਦੇ ਟਵੀਟ ਦਾ ਟਵੀਟ ਪਾ ਕੇ ਦਿਲਜੀਤ ਨੂੰ ਕਿਹਾ ਕਿ ‘ਤੁਸੀਂ ਅੱਤਵਾਦੀਆਂ ਦਾ ਸਾਥ ਦਿੰਦੇ ਹੋ….ਇੱਕ ਰਵਨੀਤ ਬਿੱਟੂ ਵਾਲੇ ਟਵੀਟ ‘ਚ ਕੰਗਨਾ ਨੇ ਕਿਹਾ ਵਿਰੋਧੀ ਲੀਡਰ ਸਭ ਪੋਲ ਖੋਲ ਰਿਹਾ ਹੈ,ਇਹ ਭਾਰਤ ਦੇ ਟੁਕੜੇ-ਟੁਕੜੇ ਕਰਨਾ ਚਾਉਂਦੇ ਹਨ ਅਤੇ ਕੰਗਨਾ ਨੇ ਇੱਥੇ ‘ਟੁੱਕੜੇ-ਟੁੱਕੜੇ ਗੈਂਗ’ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਦਿਲਜੀਤ ਦੋਸਾਂਝ ਨੇ ਕੰਗਨਾ ਦੇ ਦਿਲਜੀਤ ਨੂੰ ਚਮਚਾ ਅਤੇ ਕਰਨ ਜੌਹਰ ਦਾ ਪਾਲਤੂ ਕਹਿਣ ਤੇ ਕਿਹਾ ਕਿ ‘ਮੈਂ ਬਾਲੀਵੁੱਡ ਵਿੱਚ ਸਟਰਗਲ ਨਹੀਂ ਕਰਦਾ ਮੈਡਮ,ਬਾਲੀਵੁੱਡ ਵਾਲੇ ਖੁਦ ਕਹਿੰਦੇ ਆ ਸਰ ਫ਼ਿਲਮਾਂ ਕਰ ਲੋ,ਨਾਲੇ ਜਿਹੜੀ ਫਿਲਮ ਦੀ ਤੂੰ ਗੱਲ ਕਰਦੀ ਆ ਉਸਨੂੰ ਨੈਸ਼ਨਲ ਐਵਾਰਡ ਮਿਲਿਆ’ ਅਤੇ ਦਿਲਜੀਤ ਨੇ ਕਿਹਾ ਬਾਲੀਵੁੱਡ ਵਾਲੇ ਪੰਜਾਬ ਵਾਲੇ ਈ ਆ। ..
ਦਿਲਜੀਤ ਦੋਸਾਂਝ ਨੇ ਕੰਗਨਾ ਤੇ ਪਲਟ ਵਾਰ ਕਰਦੇ ਹੋਏ ਕਿਹਾ ਕਿ ਮੈਨੂੰ ਪਤਾ ਤੂੰ ਰਾਜਨੀਤੀ ਵਿੱਚ ਪੈਰ ਰੱਖਣਾ ਪਰ ਤੇਰੀ ਕਿਸੇ ਗੱਲ ਦਾ ਤੱਕ ਨਹੀਂ ਬਣ ਰਿਹਾ,ਮੈਂ ਗੱਲ ਕਿਸਾਨਾਂ ਦੀ ਕਰ ਰਿਹਾ ਤੂੰ ਕੁਝ ਹੋਰ ਈ ਗੱਲਾਂ ਕਰ ਰਹੀ ਆਂ….
ਕੰਗਨਾ ਅਤੇ ਦਿਲਜੀਤ ਦੀ ਟਵੀਟ ਵਾਰ ਇੱਕ ਪਾਸੇ ਪਰ ਇਸ ਸਮੇਂ ਹਰ ਪੰਜਾਬੀ ਚਾਹੇ ਕਲਾਕਾਰ,ਚਾਹੇ ਸਿਆਸਤਦਾਨ ਜਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ।
Continue Reading