Connect with us

CHANDIGARH

ਚੰਡੀਗੜ੍ਹ ‘ਚ ਅੱਜ ਤੋਂ ਪਾਣੀ ਦੀਆਂ ਵਧੀਆਂ ਕੀਮਤਾਂ, 5 ਫੀਸਦੀ ਵਾਧਾ

Published

on

1 ਅਪ੍ਰੈਲ 2024: ਚੰਡੀਗੜ੍ਹ ‘ਚ ਅੱਜ ਤੋਂ ਪਾਣੀ ਦੀਆਂ ਕੀਮਤਾਂ ‘ਚ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਪਾਣੀ ਦੀਆਂ ਦਰਾਂ ਦੇ ਹਰ ਸਲੈਬ ਵਿੱਚ ਹੋਇਆ ਹੈ। ਹੁਣ ਇਸ ਮਹੀਨੇ ਤੋਂ ਪਾਣੀ ਦੀ ਦਰ ਵਧ ਜਾਵੇਗੀ। ਇਸ ਵੇਲੇ ਜ਼ੀਰੋ ਤੋਂ 15 ਕਿੱਲੋ ਲੀਟਰ ਪਾਣੀ ਦਾ ਬਿੱਲ 3.15 ਰੁਪਏ ਹੈ, 16 ਤੋਂ 30 ਕਿੱਲੋ ਲੀਟਰ ਪਾਣੀ ਦਾ ਬਿੱਲ 6.30 ਰੁਪਏ ਅਤੇ 31 ਤੋਂ 60 ਕਿੱਲੋ ਲੀਟਰ ਪਾਣੀ ਦਾ ਬਿੱਲ 10.50 ਰੁਪਏ ਹੈ। ਉੱਥੇ ਹੀ ਮੇਅਰ ਕੁਲਦੀਪ ਕੁਮਾਰ ਨੇ ਸਕੱਤਰ ਸਥਾਨਕ ਸਰਕਾਰ ਨੂੰ ਪੱਤਰ ਲਿਖਿਆ ਹੈ, ਪੱਤਰ ‘ਚ ਉਹਨਾਂ ਪਾਣੀ ਦੇ ਮਹਿੰਗੇ ਹੋ ਰਹੇ ਭਾਅ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।