Connect with us

News

ਮੌਸਮ ਵਿਭਾਗ ਨੇ ਮੁੜ ਜਾਰੀ ਕੀਤਾ ਅਲਰਟ

Published

on

ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਦੂਜਾ ਤਾਕਤਵਰ “ਵੈਸਟਰਨ ਡਿਸਟ੍ਬੇਂਸ” 11 ਮਾਰਚ ਤੋਂ ਪੰਜਾਬ ਸਣੇ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਲਈ ਤਿਆਰ ਹੈ। ਜਿਸ ਸਦਕਾ ਇੱਕ ਵਾਰ ਫੇਰ ਸੂਬੇ ਦੇ ਮਾਝਾ, ਦੁਆਬਾ ਤੇ ਪੂਰਬੀ ਮਾਲਵਾ ਡਿਵੀਜਨ ‘ਚ ਤੇਜ਼ ਹਵਾਂਵਾਂ ਨਾਲ਼ ਭਰਵਾਂ ਮੀਂਹ ਤੇ ਗੜੇਮਾਰੀ ਦੇਖੀ ਜਾਵੇਗੀ। ਬਰਸਾਤੀ ਗਤੀਵਿਧੀਆ, ਰੁਕ-ਰੁਕ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੀਆਂ।

ਇਸ ਦੌਰਾਨ ਪਹਾੜਾਂ ‘ਚ ਕਸ਼ਮੀਰ ਤੋਂ ਲੈਕੇ ਉੱਤਰਾਖੰਡ ਤੱਕ ਭਾਰੀ ਬਰਫਬਾਰੀ ਦੀ ਉਮੀਦ ਹੈ।
ਇਹਨਾਂ ਸ਼ਹਿਰਾਂ ‘ਚ ਤੇਜ਼ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹਰਚੋਵਾਲ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੋਪੜ, ਪਟਿਆਲਾ ਅਤੇ ਚੰਡੀਗੜ੍ਹ
ਇਹਨਾਂ ਸ਼ਹਿਰਾਂ ‘ਚ ਦਰਮਿਆਨਾ ਮੀਂਹ ਪੈ ਸਕਦਾ ਹੈ। ਬਠਿੰਡਾ, ਮੁਕਤਸਰ ਸਾਹਿਬ, ਫਰੀਦਕੋਟ, ਅਬੋਹਰ, ਮੋਗਾ, ਮਾਨਸਾ , ਸੰਗਰੂਰ, ਬਰਨਾਲਾ, ਹਨੂੰਮਾਨਗੜ, ਗੰਗਾਨਗਰ

ਦੱਸ ਦਈਏ ਕਿ ਬੀਤੇ 5,6,7 ਨੂੰ ਸੂਬੇ ‘ਚ ਪਏ ਮੀਂਹ ਨੇ ਕਿਸਾਨਾਂ ਦੇ ਚਿਹਰੇ ਮੁਰਝਾ ਦਿੱਤੇ। ਹੋਈ ਭਾਈ ਬਾਰਿਸ਼ ਨੇ ਕਿਸਾਨਾਂ ਦੀਆਂ ਮਿਹਨਤਾਂ ‘ਤੇ ਪਾਣੀ ਫੇਰ ਦਿਤਾ ਹੈ। ਇਸ ਮੀਂਹ ਨੇ ਜਿਥੈ ਫ਼ਸਲਾਂ ਦਾ ਨੁਕਸਾਨ ਕੀਤਾ ਓਥੇ ਹੀ ਕਈਂ ਪਰਿਵਾਰਾਂ ‘ਤੇ ਕਹਿਰ ਵੀ ਢਾਹਿਆ ਸੀ।