India
ਸੁਖਨਾ ਲੇਕ ਤੋਂ ਹਟਾਇਆ ਗਿਆ ਵੀਕਐਂਡ ਲੌਕਡਾਊਨ
ਚੰਡੀਗੜ ਪ੍ਰਸ਼ਾਸਨ ਦਾ ਫੈਸਲਾ,ਸੁਖਨਾ ਲੇਕ ਤੋਂ ਹਟਾਇਆ ਗਿਆ ਵੀਕਐਂਡ ਲੌਕਡਾਊਨ

ਚੰਡੀਗੜ ਪ੍ਰਸ਼ਾਸਨ ਦਾ ਫੈਸਲਾ
ਸੁਖਨਾ ਲੇਕ ਤੋਂ ਹਟਾਇਆ ਗਿਆ ਵੀਕਐਂਡ ਲੌਕਡਾਊਨ
ਕੋਰੋਨਾ ਦੇ ਵੱਧਦੇ ਹੋਏ ਮਾਮਲਿਆਂ ਨੂੰ ਵੇਖਦੇ ਹੋਏ ਕੀਤਾ ਗਿਆ ਸੀ ਬੰਦ
ਚੰਡੀਗੜ੍ਹ 12 ਸਤੰਬਰ: ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਵਾਲਿਆਂ ਲਈ ਖਿੱਚ ਦਾ ਕੇਂਦਰ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਘੁੰਮਣ ਤੇ ਸੁਖਨਾ ਲੇਕ ਤੇ ਕੁੱਦਰਤ ਦਾ ਆਨੰਦ ਲੈਣ ਜਾਂਦੇ ਹਨ। ਪਰ ਕੋਰੋਨਾ ਮਹਾਂਮਾਰੀ ਦੌਰਾਨ ਤੇ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੁਖਨਾ ਲੇਕ ਤੇ ਵੀਕਐਂਡ ਲੌਕਡਾਊਨ ਲਗਾ ਦਿੱਤਾ ਸੀ।
ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ ਤੇ ਲੱਗੇ ਵੀਕਐਂਡ ਲੌਕਡਾਊਨ ਨੂੰ ਹਟਾ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਰੂਮ ਮੀਟਿੰਗ ਵਿੱਚ ਵੀ ਇਸ ਵਿਸ਼ੇ ਤੇ ਵਿਚਾਰ ਕੀਤਾ ਗਿਆ ਸੀ ਅਤੇ ਹੁਣ ਆਪਣੇ ਫੈਸਲੇ ਅਨੁਸਾਰ ਪ੍ਰਸ਼ਾਸਨ ਨੇ ਇੱਥੋਂ ਲੌਕਡਾਊਨ ਹਟਾ ਦਿੱਤੀ ਹੈ। ਹਰ ਰੋਜ਼ ਇੱਥੇ ਆਉਣ ਵਾਲਿਆਂ ਲਈ ਇਹ ਖੁਸ਼ ਖ਼ਬਰੀ ਹੈ। ਹੁਣ ਸ਼ਨੀਵਾਰ-ਐਤਵਾਰ ਵੀ ਤੁਸੀਂ ਸੁਖਨਾ ਲੇਕ ਤੇ ਘੁੰਮਣ ਦਾ ਆਨੰਦ ਲੈ ਸਕਦੇ ਹੋ।
Continue Reading