Uncategorized
ਸਕੌਡਾ ਕਾਰ ਤੇ ਤਾਬੜਤੋੜ ਫਾਇਰਿੰਗ ਕਰਨ ਵਾਲੇ ਕਿਸ ਗੈਂਗ ਦੇ ਸਨ ਸਾਥੀ ?
ਬਠਿੰਡਾ ਵਿੱਚ ਦੋ ਧਿਰਾਂ ਵਿਚਕਾਰ ਖ਼ੂਨੀ ਝੜਪ,ਇੱਕ ਗੰਭੀਰ ਜ਼ਖਮੀ

ਬਠਿੰਡਾ ਵਿੱਚ ਖੂਨੀ ਗੈਂਗ ਵਾਰ
ਸਕਾਰਪੀਓ ਤੇ ਆਏ ਸਨ ਦੂਜੀ ਗੈਂਗ ਵਾਲੇ
ਸਕੌਡਾ ਕਾਰ ਤੇ ਕੀਤੀ ਅੰਧਾ-ਧੁੰਦ ਫਾਇਰਿੰਗ
ਬਠਿੰਡਾ,22 ਅਗਸਤ:(ਰਾਕੇਸ਼ ਕੁਮਾਰ) ਪੰਜਾਬ ਵਿੱਚ ਗੈਂਗ ਵਾਰਾਂ ਦਾ ਸਿਲਸਿਲਾ ਆਮ ਹੀ ਹੋ ਗਿਆ ਹੈ,ਗੁੰਡਾਗਰਦੀ ਕਰਨਾ ਜਿਵੇਂ ਨੌਜਵਾਨਾਂ ਦਾ ਸ਼ੌਂਕ ਬਣ ਗਿਆ ਹੈ। ਅੱਜ ਬਠਿੰਡਾ ਵਿਖੇ ਦੋ ਧਿਰਾਂ ਵਿੱਚ ਅਸਲੇ ਅਤੇ ਤੇਜ਼ਧਾਰ ਹੱਥਿਆਰਾਂ ਨਾਲ ਖ਼ੂਨੀ ਝੜਪ ਹੋਈ। ਇਹ ਹਦਸਾ ਬਠਿੰਡਾ ਦੇ ਇੰਪਰੂਵ ਟਰੱਸਟ ਦੇ ਨਜ਼ਦੀਕ ਹੋਇਆ,ਇੱਕ ਸਕਾਰਪੀਓ ਤੇ ਆਏ ਵਿਅਕਤੀਆਂ ਨੇ ਸਕੌਡਾ ਕਾਰ ਤੇ ਸਵਾਰ ਵਿਅਕਤੀਆਂ ਉੱਪਰ ਚਲਾਈਆਂ ਗੋਲੀਆਂ।
ਜਿਸ ਦੇ ਚੱਲਦੇ ਕਾਰ ਸਵਾਰ ਵਿਅਕਤੀ ਦੇ ਸਿਰ ਉੱਤੇ ਗੋਲੀਆਂ ਲੱਗਣ ਦੇ ਕਾਰਨ ਉਹ ਗੰਭੀਰ ਗੰਭੀਰ ਜ਼ਖਮੀ ਹੈ,ਜਿਸ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਲਿਜਾਇਆ ਗਿਆ। ਹਾਦਸੇ ਸਮੇਂ ਮੌਕੇ ਤੇ ਮੌਜੂਦ ਚਸ਼ਮਦੀਦ ਨੇ ਕਿਹਾ ਕਿ ਕੁਝ ਵਿਅਕਤੀਆਂ ਨੇ ਇਸ ਕਾਰ ਨੂੰ ਘੇਰ ਕੇ ਅੰਧਾ-ਧੁੰਦ ਫਾਇਰਿੰਗ ਕਰਦੇ ਹੋਏ ਕੀਤਾ ਜ਼ਖ਼ਮੀਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ,ਭਾਰੀ ਮਾਤਰਾ ਵਿੱਚ ਬੇਸਬਾਲ ਸਨ ਤੇ ਉਹ ਇੱਕ ਤੋਂ ਬਾਅਦ ਇੱਕ ਫਾਇਰ ਕਰਦੇ ਹੋਏ ਫ਼ਰਾਰ ਹੋ ਗਏ ।
ਦੂਜੇ ਪਾਸੇ ਘਟਨਾ ਸਥਾਨ ਤੇ ਪੁੱਜੀ ਪੁਲਿਸ ਨੇ ਮੌਕੇ ਤੇ ਜਾਂਚ ਸ਼ੁਰੂ ਕੀਤੀ। ਬਠਿੰਡਾ ਦੇ ਸੀ ਆਈ ਏ ਸਟਾਫ਼ ਪੁਲਿਸ ਇੰਚਾਰਜ ਜਗਦੀਸ਼ ਸ਼ਰਮਾ ਨੇ ਕਿਹਾ ਕਿ ਫਿਲਹਾਲ ਅਸੀਂ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ। ਜ਼ਖ਼ਮੀ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ,ਉਸਦੇ ਬਿਆਨ ਦਰਜ ਕਰਕੇ ਅਗਲੀ ਜਾਂਚ ਕਰਾਂਗੇ ਸ਼ੁਰੂ । ਪੰਜਾਬ ਸਰਕਾਰ ਨੂੰ ਠੋਸ ਕਾਰਵਾਈ ਕਰਕੇ ਗੈਂਗਸਟਰਾਂ ਤੇ ਠੱਲ ਪਾਉਣੀ ਚਾਹੀਦੀ ਹੈ।
Continue Reading