Uncategorized
ਨਸ਼ਾ ਕਰਨ ਤੋਂ ਰੋਕਣ ਤੇ ਸਿਰ ‘ਚ ਮਾਰੀ ਇੱਟ, ਭਾਣਜੇ ਨੇ ਕੀਤਾ ਮਾਮੇ ਦਾ ਕਤਲ
ਗੁਰਦਾਸਪੁਰ ਵਿੱਚ ਨਸ਼ੇ ਦੀ ਹਾਲਤ ‘ਚ ਭਾਣਜੇ ਨੇ ਕੀਤਾ ਮਾਮੇ ਦਾ ਕਤਲ
ਨਸ਼ਾ ਕਰਨ ਤੋਂ ਰੋਕਿਆ ਤਾਂ ਸਿਰ ‘ਚ ਮਾਰੀ ਇੱਟ
ਨਸ਼ੇ ਦੀ ਹਾਲਤ ਵਿੱਚ ਕੀਤਾ ਕਤਲ
ਕਾਤਲ ਮ੍ਰਿਤਕ ਦਾ ਸੀ ਖਾਸ ਰਿਸ਼ਤੇਦਾਰ
19 ਅਗਸਤ:ਗੁਰਦਾਸਪੁਰ(ਗੁਰਪ੍ਰੀਤ ਚਾਵਲਾ), ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਦੇਰ ਰਾਤ ਨਸ਼ੇ ਦੀ ਹਾਲਤ ਵਿੱਚ ਇਕ ਨੌਜਵਾਨ ਬੱਬਲੂ ਨੇ ਆਪਣੇ ਹੀ ਰਿਸ਼ਤੇਦਾਰ ਸ਼ਮਸ਼ੇਰ ਸਿੰਘ 38 ਸਾਲ ਦਾ ਕੀਤਾ ਕਤਲ 2 ਦਿਨ ਪਹਿਲਾ ਦੋਸ਼ੀ ਨਵਜੋਤ ਸਿੰਘ ਓਰਫ ਬੱਬਲੂ ਮ੍ਰਿਤਕ ਸ਼ਮਸ਼ੇਰ ਦੇ ਘਰ ਰਹਿਣ ਲਈ ਆਇਆ ਸੀ ਅਤੇ ਨਸ਼ੇ ਦਾ ਆਦੀ ਹੋਣ ਕਾਰਨ ਰੋਜ਼ ਨਸ਼ਾ ਕਰਦਾ ਸੀ ਸ਼ਮਸ਼ੇਰ ਨੇ ਜਦ ਨਸ਼ਾ ਪੀਣ ਤੋਂ ਰੋਕਿਆ ਤਾਂ ਦੋਹਾਂ ਵਿੱਚ ਝਗੜਾ ਹੋ ਗਿਆ ,ਝਗੜੇ ਦੌਰਾਨ ਸ਼ਮਸ਼ੇਰ ਦੇ ਸਿਰ ਤੇ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ।
ਮ੍ਰਿਤਕ ਦੀ ਭੈਣ ਰੀਤੂ ਨੇ ਦੱਸਿਆ ਕਿ ਉਸਦਾ ਭਰਾ ਸ਼ਮਸ਼ੇਰ ਅਤੇ ਉਸਦਾ ਛੋਟਾ ਭਰਾ ਘਰ ਵਿਚ ਰਹਿੰਦੇ ਸੀ ਅਤੇ ਉਹਨਾਂ ਦਾ ਇੱਕ ਰਿਸ਼ਤੇਦਾਰ ਬੱਬਲੂ ਉਹਨਾਂ ਕੋਲ ਰਹਿਣ ਲਈ ਆ ਗਿਆ ਉਸਨੇ ਦੱਸਿਆ ਕਿ ਬੱਬਲੂ ਨਸ਼ਾ ਕਰਨ ਦਾ ਆਦਿ ਹੈ ਅਤੇ ਲੁਧਿਆਣਾ ਵਿੱਚ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ। ਉਥੋਂ ਦੀ ਪੁਲਿਸ ਇਸ ਨੂੰ ਲੱਭ ਰਹੀ ਹੈ ਅਤੇ ਇਹ ਇੱਥੇ ਆ ਕੇ ਲੁਕਿਆ ਹੋਇਆ ਸੀ। ਰਾਤ ਨੂੰ ਇਹ ਕਾਫੀ ਨਸ਼ਾ ਕਰ ਕੇ ਆਇਆ ਸੀ ਜਦ ਮੇਰੇ ਭਰਾ ਨੇ ਇਸਨੂੰ ਨਸ਼ਾ ਕਰਨ ਤੋਂ ਰੋਕਿਆ ਤਾਂ ਇਸਨੇ ਨਸ਼ੇ ਦੀ ਹਾਲਤ ਵਿੱਚ ਇਸ ਦੇ ਸਿਰ ਤੇ ਇੱਟ ਨਾਲ ਹਮਲਾ ਕਰ ਕੇ ਇਸਨੂੰ ਮਾਰ ਦਿੱਤਾ ਉਸਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਨੌਕਰੀ ਕਰਦੀ ਹੈ ਅਤੇ ਰਾਤ ਨੂੰ ਉਸਨੂੰ ਇਸਦੀ ਮਾਤਾ ਦਾ ਫੋਨ ਆਇਆ ਕਿ ਉਸਦੇ ਬੇਟੇ ਨੇ ਉਸਦੇ ਭਰਾ ਨੂੰ ਮਾਰ ਦਿੱਤਾ ਹੈ ਉਸਦੀ ਮੰਗ ਹੈ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਗੁਰਦਾਸਪੁਰ ਜਬਰਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਇਕ ਕਤਲ ਹੋਇਆ ਹੈ ਮ੍ਰਿਤਕ ਦੀ ਭੈਣ ਦੇ ਬਿਆਨ ਦਰਜ਼ ਕਰ ਕਾਰਵਾਈ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਤੇ ਪਹਿਲਾਂ ਵੀ ਕਤਲ ਦਾ ਮਾਮਲਾ ਦਰਜ ਹੈ ਅਤੇ ਉਨ੍ਹਾਂ ਕਿਹਾ ਇਸ ਮਾਮਲੇ ਤੇ ਤਫਤੀਸ਼ ਕੀਤੀ ਜਾ ਰਹੀ ਹੈ,ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Continue Reading