Punjab
ਜਿੱਥੇ ਕਰੋੜਾਂ ਲੋਕ ਭੁੱਖੇ ਸੌਂਦੇ ਹਨ ਉੱਥੇ ਅਡਾਨੀ ਨੇ ਇੱਕ ਹਜ਼ਾਰ ਕਰੋੜ ਦਾ ਦਸਵਾਂ ਜੈੱਟ ਖ਼ਰੀਦਿਆ !
ਭਾਰਤ ਜਿੱਥੇ 22 ਕਰੋੜ ਤੋਂ ਵੱਧ ਲੋਕ ਭੁੱਖੇ ਸੌਂਦੇ ਹਨ, ਉਸੇ ਦੇਸ਼ ਵਿੱਚ ਗੌਤਮ ਅਡਾਨੀ ਨੇ 1000 ਕਰੋੜ ਦਾ ਦਸਵਾਂ ਜੇਟ ਖਰੀਦਿਆ ਹੈ ।ਇਹ ਜਹਾਜ ਇੱਕ ਪੰਜ ਤਾਰਾ ਹੋਟਲ ਵਰਗੇ ਇੰਟਰਿਅਰ ਨਾਲ ਬਣਾਇਆ ਗਿਆ। ਅਡਾਨੀ ਨੇ ਇਹ ਬੋਇੰਗ 737 ਮੈਕਸ 8 ਬੀ ਬੀ ਜੇ ਸੀਰੀਜ਼ ਦਾ ਲਗਜਰੀਆਸ ਬਿਜਨੈਸ ਜੈਟ ਅਮਰੀਕੀ ਕੰਪਨੀ ਤੋਂ ਖ੍ਰੀਦਿਆ ਹੈ। ਇਹ ਜਹਾਜ਼ ਲੰਡਨ ਤੱਕ Non Stop ਉਡਾਣ ਭਰ ਸਕਦਾ ਹੈ ਜਦ ਕਿ ਅਮਰੀਕਾ, ਕੈਨੇਡਾ ਤੱਕ ਇੱਕ ਵਾਰ ਦੋਬਾਰਾ ਤੇਲ ਭਰਵਾ ਕੇ ਪਹੁੰਚ ਸਕਦਾ ਹੈ। ਇਸ ਬਿਜਨੈਸ ਜੈਟ ਦਾ ਇੰਟਰੀਅਰ Switzerland ਤੋਂ 35 ਕਰੋੜ ਦੀ ਲਾਗਤ ਨਾਲ ਕਰਵਾਇਆ ਗਿਆ। ਇਸ ਅਲਟਰਾ ਲਗਜ਼ਰੀ ਏਅਰ ਕਰਾਫਟ ਵਿੱਚ ਬੈੱਡਰੂਮ, ਬਾਥਰੂਮ, ਪ੍ਰੀਮੀਅਮ ਲਾਉਂਚ ਅਤੇ ਕਾਨਫਰੰਸ ਰੂਮ ਵਰਗੀਆਂ ਸਹੂਲਤਾਂ ਹਨ। ਇਸ ਵਿੱਚ ਇੰਟਰਨੈਟ ਅਤੇ ਵਾਈਫਾਈ ਦੀ ਵੀ ਸੁਵਿਧਾ ਹੈ। ਇਸ ਜਹਾਜ ਨਾਲ ਅਡਾਨੀ ਕੋਲ ਦਸ ਜਹਾਜ ਹੋ ਗਏ ਹਨ। 2022 ਵਿੱਚ ਅਡਾਨੀ ਗਰੁੱਪ ਨੇ Bombardier Global 6500 ਖਰੀਦਿਆ ਜੋ ਲਗਭਗ $56 ਮਿਲੀਅਨ (ਕਰੀਬ ₹400 ਕਰੋੜ) ਦਾ ਸੀ। ਇਸ ਤੋਂ ਇਲਾਵਾ 2023 ਅਤੇ 2024 ਵਿੱਚ ਉਹਨਾਂ ਨੇ ਪੰਜ Pilatus 24 (ਜੋ ਇੱਕ ਜਹਾਜ 100 ਕਰੋੜ ਦਾ) ਅਡਾਨੀ ਨੇ ਤਿੰਨ ਜੈਟ ਬ੍ਰਾਜ਼ੀਲ ਤੋਂ ਖਰੀਦੇ ਸਨ ਜਿਨ੍ਹਾਂ ਦੀ ਇੱਕ ਜੈਟ ਦੀ ਕੀਮਤ 250 ਕਰੋੜ ਰੁਪਏ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਵਿਚ ਕਿਸ ਕਿਸ ਕੋਲ ਪ੍ਰਾਈਵੇਟ ਜੈਟ ਜਹਾਜ ਹਨ ?
1. ਪਹਿਲਾਂ ਗੱਲ ਕਰਦੇ ਹਾਂ ਉਦਯੋਗਪਤੀਆਂ ਦੀ
Mukesh Ambani –ਕੋਲ Boeing Business Jet 2 (BBJ2), ਲਗਭਗ $73 ਮਿਲੀਅਨ ; ਸਾਡੇ ਪਰੇਚੱਲਿਤ A319 Corporate Jet ਵੀ ਹੈ, ਜਿਸ ਦੀ ਕੀਮਤ 2007 ਵਿੱਚ ₹242 ਕਰੋੜ ਸੀ ।
Ratan Tata – ਜੋ ਇਸ ਦੁਨੀਆਂ ਵਿੱਚ ਨਹੀਂ ਰਹੇ ਕੋਲ Dassault Falcon 2000, ਲਗਭਗ $22–35 ਮਿਲੀਅਨ ।
Kumar Mangalam Birla – ਕੋਲ ਵੀ Dassault Falcon 2000 (2005 ਵਿੱਚ ਖਰੀਦਾ, ਤਕਰੀਬਨ $22 ਮਿਲੀਅਨ) ।
ਇਸੇ ਤਰ੍ਹਾਂ
Adar Poonawalla – Gulfstream G550, ਲਗਭਗ $60–61.5 ਮਿਲੀਅਨ ।
Lakshmi Mittal –ਕੋਲ Gulfstream G550, ਕੀਮਤ $38–50 ਮਿਲੀਅਨ।
Gautam Singhania – ਕੋਲ Bombardier Challenger (604/600) ਦੋ ਜਹਾਜ ਹਨ ਜਿਸ ਇੱਕ ਜਹਾਜ ਦੀ ਕੀਮਤ ਲਗਭਗ $25 ਮਿਲੀਅਨ ।Atul Punj – Gulfstream IV ਅਤੇ Bombardier Global Express XRS, $32–45 ਮਿਲੀਅਨ ।
Kushal Pal Singh (DLF) – Bombardier Global Express XRS ।
Anil Ambani – ਕੋਲ Falcon 7X, Falcon 2000, Global Express ।
Vijay Mallya ਜੋ ਬੈਂਕਾਂ ਦਾ ਅਰਬਾਂ ਮਾਰ ਕੇ ਇੰਗਲੈਂਡ ਜਾ ਬੈਠਾ ਹੈ ਕੋਲ– Airbus A319-ACJ, Gulfstream, Hawker, Boeing 727 .
G M Rao (GMR) – Dassault Falcon 2000 .
ਇਸਤੋਂ ਇਲਾਵਾ—Sun TV ਗਰੁੱਪ (Maran family), ਕੋਲ ਵੀ ਜੈਟ ਜਹਾਜ ਹਨ।
ਹੁਣ ਗੱਲ ਕਰਦੇ ਹਾਂ ਕਿ ਫਿਲਮ ਇੰਡਸਟਰੀ ਦੇ ਕਿਹੜੇ ਕਿਹੜੇ ਲੋਕਾਂ ਕੋਲ ਜੈਟ ਹਨ।
Amitabh Bachchan – ਕੋਲ Bombardier Challenger 300, ਲਗਭਗ $25 ਮਿਲੀਅਨ (INR 260 ਕਰੋੜ ਦੇ ਆਸ-ਪਾਸ) ।Shah Rukh Khan – Gulfstream G550, ਲਗਭਗ $61.5 ਮਿਲੀਅਨ (INR 350 ਕਰੋੜ) ।
Akshay Kumar – Hawker 800, ਲਗਭਗ $20 ਮਿਲੀਅਨ ।
Ajay Devgn –ਕੋਲ Hawker 800, INR 85 ਕਰੋੜ ।
Saif Ali Khan – hawker ਜੈੱਟ ਹੈ ।
ਇਸੇ ਤਰ੍ਹਾਂ Priyanka Chopra ਕੋਲ– Hawker 800 ।
Madhuri Dixit – ਕੋਲ ਵੀ ਇੱਕ ਜੈਟ ਜਹਾਜ ਹੈ।
ਅਡਾਨੀ ਗਰੁੱਪ ਦਾ ₹1000 ਕਰੋੜ ਦਾ Jet ਖ਼ਰੀਦਣਾ—ਇੱਕ ਮਹੱਤਵਪੂਰਨ ਘਟਨਾ ਹੈ । ਭਾਰਤ ਵਿੱਚ ਕਈ ਉਦਯੋਗਪਤੀ, ਟਾਇਕੂਨ ਅਤੇ ਸੈਲੀਬ੍ਰਿਟੀ ਇੱਕ ਤੋਂ ਵੱਧ ਪ੍ਰਾਈਵੇਟ ਜੈੱਟਾਂ ਦੇ ਮਾਲਕ ਹਨ। ਦੋਸਤੋਂ ਸੰਯੁਕਤ ਰਾਸ਼ਟਰ ਸੰਘ ਦੀ 2022, ਦੀ ਰਿਪੋਰਟ ਵਿੱਚ ਭਾਰਤ ਅੰਦਰ 224.3(22 ਕਰੋੜ 43 ਲੱਖ) ਮਿਲੀਅਨ ਲੋਕ ਭੁੱਖੇ ਸੌਂਦੇ ਹਨ ਅਤੇ ਇਸ ਤੋਂ ਵੀ ਜ਼ਿਆਦਾ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇਸੇ ਦੇਸ਼ ਵਿੱਚ ਕੁੱਝ ਲੋਕਾਂ ਨੇ ਇੰਨਾਂ ਕੁ ਪੈਸਾ ਇਕੱਠਾ ਕਰ ਲਿਆ ਹੈ ਕਿ ਉਹ ਕਈ ਕਈ ਬਿਜਨੈਸ ਜੇਟਾਂ ਦੇ ਮਾਲਕ ਅਤੇ ਲਗਜ਼ਰੀ ਲਾਈਫ ਜੀਅ ਰਹੇ ਹਨ। ਸਾਡੇ ਦੇਸ਼ ਵਿੱਚ ਇੰਨੀ ਅਸਮਾਨਤਾ ਕਿਉੰ ਹੈ? ਇਹ ਸੁਆਲ ਵਿਚਾਰਨਯੋਗ ਹੈ। ਭਾਰਤ ਵਿੱਚ ਕਰੋੜਾਂ ਲ਼ੋਕ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਅ ਰਹੇ ਹਨ ਕਿਉੰਕਿ ਪੈਸਾ ਮੁੱਠੀ ਭਰ ਲੋਕਾਂ ਦੇ ਹੱਥਾਂ ਵਿੱਚ ਆ ਚੁੱਕਾ ਹੈ ਅਤੇ ਸਰਕਾਰਾਂ ਵੀ ਅਪ੍ਰਤੱਖ ਰੂਪ ਵਿੱਚ ਇਨ੍ਹਾਂ ਮੁੱਠੀ ਭਰ ਲੋਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਸਮੇਂ ਸਮੇਂ ਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਦੇਸ਼ ਅੰਦਰ ਸਮਾਜਵਾਦ ਲਿਆਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ ਪਰ ਉਨ੍ਹਾਂ ਉੱਪਰ ਵੀ ਪੂੰਜੀਵਾਦ ਭਾਰੂ ਰਿਹਾ ਹੈ। ਅਮੀਰ ਹੋਣਾ ਕੋਈ ਪਾਪ ਨਹੀਂ ਹੈ ਪਰ ਇੰਨੀ ਵੱਡੀ ਅਸਮਾਨਤਾ ਚਿੰਤਾਜਨਕ ਹੈ। ਅਸੀਂ ਪੂੰਜੀਪਤੀਆਂ ਦੇ ਵਿਰੋਧੀ ਨਹੀਂ ਹਾਂ ਪਰ ਦੇਸ਼ ਵਿਚਲੇ ਵੱਡੇ ਪਾੜੇ ਨੂੰ ਘੱਟ ਕਰਨ ਦੇ ਹਾਮੀ। ਇਹ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਸ ਵੱਡੇ ਪਾੜੇ ਨੂੰ ਘਟਾਏ।

