Punjab
ਪੰਜਾਬ ‘ਚ 15 ਅਗਸਤ ਨੂੰ ਕੌਣ ਕਿੱਥੇ ਲਹਿਰਾਏਗਾ ਤਿਰੰਗਾ, ਸੂਚੀ ਹੋਈ ਜਾਰੀ

ਆਜ਼ਾਦੀ ਦਿਹਾੜਾ 15 ਅਗਸਤ ਨੂੰ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਬਹੁਤ ਹੀ ਉਤਸ਼ਾਹ, ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਪੰਜਾਬ ਵਿੱਚ 15 ਅਗਸਤ 2023 ਨੂੰ ਸੁਤੰਤਰਤਾ ਦਿਵਸ ਮੌਕੇ ਰਾਸ਼ਟਰੀ ਝੰਡਾ ਕੌਣ ਲਹਿਰਾਉਣਗੇ, ਇਸ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪੰਜਾਬ – ਪਟਿਆਲਾ (ਰਾਜ ਪੱਧਰੀ ਪ੍ਰੋਗਰਾਮ), ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ – ਹੁਸ਼ਿਆਰਪੁਰ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਜਲੰਧਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣਗੇ।

ਇਸ ਦੇ ਨਾਲ ਹੀ – ਅੰਮ੍ਰਿਤਸਰ – ਹਰਪਾਲ ਸਿੰਘ ਚੀਮਾ,SSS ਨਗਰ-ਅਮਨ ਅਰੋੜਾ, ਬਠਿੰਡਾ-ਡਾ. ਬਲਜੀਤ ਕੌਰ, ਸੰਗਰੂਰ- ਗੁਰਮੀਤ ਸਿੰਘ ਮੀਤ ਹੇਅਰ, ਸ਼ਹੀਦ ਭਗਤ ਸਿੰਘ ਨਗਰ- ਕੁਲਦੀਪ ਸਿੰਘ ਧਾਲੀਵਾਲ, ਬਰਨਾਲਾ-ਡਾ. ਬਲਬੀਰ ਸਿੰਘ, ਫਿਰੋਜ਼ਪੁਰ- ਬ੍ਰਹਮ ਸ਼ੰਕਰ, ਰੂਪਨਗਰ- ਲਾਲ ਚੰਦ, ਗੁਰਦਾਸਪੁਰ- ਲਾਲਜੀਤ ਸਿੰਘ ਭੁੱਲਰ, ਲੁਧਿਆਣਾ- ਹਰਜੋਤ ਸਿੰਘ ਬੈਂਸ, ਪਠਾਨਕੋਟ- ਹਰਭਜਨ ਸਿੰਘ, ਤਰਨਤਾਰਨ- ਚੇਤਨ ਸਿੰਘ ਜੌੜਾਮਾਜਰਾ, ਮਾਨਸਾ- ਅਨਮੋਲ ਗਗਨਮਾਨ, ਫਾਜ਼ਿਲਕਾ- ਬਲਕਾਰ ਸਿੰਘ ਅਤੇ ਫਰੀਦਕੋਟ- ਗੁਰਮੀਤ। ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣਗੇ। ਬਾਕੀ ਜ਼ਿਲ੍ਹਿਆਂ ਵਿੱਚ ਸਮਾਗਮਾਂ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਰਨਗੇ।
