Connect with us

Haryana

ਕੀ ਮੁੜ ਮਨੋਹਰ ਲਾਲ ਖੱਟਰ ਬਣਨਗੇ CM, ਜਾ ਫ਼ਿਰ ਕੋਈ ਨਵਾਂ ਚਿਹਰਾ ਆਏਗਾ ਸਾਹਮਣੇ

Published

on

12 ਮਾਰਚ 2024: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਭਾਜਪਾ-ਜੇਜੇਪੀ ਗਠਜੋੜ ਟੁੱਟ ਗਿਆ ਹੈ। CM ਮਨੋਹਰ ਲਾਲ ਖੱਟਰ ਨੇ ਆਪਣੀ ਮੰਤਰੀ ਮੰਡਲ ਦੇ ਸਣੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਹੁਣ ਦੇਖਣਾ ਇਹ ਹੈ ਕਿ ਹਰਿਆਣਾ ਨੂੰ ਨਵਾਂ CM ਚਿਹਰਾ ਕਿਹੜਾ ਦਿੱਤਾ ਜਾਵੇਗਾ ਜਾ ਫਿਰ ਮੁੜ ਮਨੋਹਰ ਲਾਲ ਖੱਟਰ ਹੀ CM ਚਿਹਰਾ ਹੋਣਗੇ|

90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ ਵਿੱਚ ਜੇਜੇਪੀ ਕੋਲ 10, ਇਨੈਲੋ ਕੋਲ ਇੱਕ ਸੀਟ, ਹਰਿਆਣਾ ਲੋਕਹਿਤ ਪਾਰਟੀ ਕੋਲ ਇੱਕ ਸੀਟ ਹੈ ਜਦਕਿ ਸੱਤ ਵਿਧਾਇਕ ਆਜ਼ਾਦ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 90 ਵਿਧਾਨ ਸਭਾ ਸੀਟਾਂ ਵਿੱਚੋਂ ਹਨ। ਸੂਤਰਾਂ ਦੀ ਮੰਨੀਏ ਤਾਂ ਭਾਜਪਾ ਕੋਟੇ ਦੇ ਕੁਝ ਮੰਤਰੀਆਂ ਤੋਂ ਵੀ ਅਸਤੀਫੇ ਲਏ ਜਾ ਸਕਦੇ ਹਨ। ਅਜਿਹੇ ‘ਚ ਆਜ਼ਾਦ ਵਿਧਾਇਕਾਂ ਦੀ ਲਾਟਰੀ ਨਿਕਲ ਸਕਦੀ ਹੈ ਅਤੇ ਉਨ੍ਹਾਂ ਨੂੰ ਹਰਿਆਣਾ ਮੰਤਰੀ ਮੰਡਲ ‘ਚ ਜਗ੍ਹਾ ਮਿਲ ਸਕਦੀ ਹੈ।

ਫਿਲਹਾਲ ਜਨਤਾ ਜਨਨਾਇਕ ਪਾਰਟੀ ਦੇ ਮੁਖੀ ਦੁਸ਼ਯੰਤ ਚੌਟਾਲਾ ਨੇ ਸਵੇਰੇ 11 ਵਜੇ ਦਿੱਲੀ ‘ਚ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਵੇਲੇ ਜੇਜੇਪੀ ਦੇ ਪੰਜ ਵਿਧਾਇਕ ਚੰਡੀਗੜ੍ਹ ਵਿੱਚ ਹੀ ਮੌਜੂਦ ਹਨ। ਹਰਿਆਣਾ ਵਿੱਚ ਭਾਜਪਾ ਦੇ ਨਾਲ 6 ਆਜ਼ਾਦ ਉਮੀਦਵਾਰ ਹਨ। ਜੇਜੇਪੀ ਦੇ ਵੱਖ ਹੋਣ ਤੋਂ ਬਾਅਦ ਵੀ ਭਾਜਪਾ ਨੂੰ 48 ਵਿਧਾਇਕਾਂ ਦਾ ਸਮਰਥਨ ਮਿਲੇਗਾ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 46 ਹੈ, ਜਦੋਂ ਕਿ ਜੇਜੇਪੀ ਦੇ 10 ਵਿਧਾਇਕ ਹਨ। 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ, ਭਾਜਪਾ ਨੇ 41 ਸੀਟਾਂ ਜਿੱਤੀਆਂ ਸਨ, ਜਦੋਂ ਕਿ ਕਾਂਗਰਸ ਨੇ 30, ਜੇਜੇਪੀ ਨੇ 10 ਸੀਟਾਂ ਜਿੱਤੀਆਂ ਸਨ ਅਤੇ 9 ਸੀਟਾਂ ਆਜ਼ਾਦ ਉਮੀਦਵਾਰਾਂ ਕੋਲ ਗਈਆਂ ਸਨ।