Jalandhar
ਜਲੰਧਰ ਦੇ ਪਿੰਡ ਵਿੱਚ ਮਹਿਲਾਵਾਂ ਦਾ ਪਹਿਰਾ, ਵੱਖਰਾ ਉਪਰਾਲਾ
ਜਲੰਧਰ, 10 ਅਪਰੈਲ (ਰਾਜੀਵ ਵਾਧਵਾ): ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਲੰਧਰ ਵਿੱਚ ਵੱਧ ਰਿਹਾ ਹੈ ਜਿਸਦੇ ਕਾਰਨ ਭੋਗ ਪੁਰ ਦੇ ਦੱਲਾ ਪਿੰਡ ਵਿੱਚ ਜਬਰਨ ਪਹਿਰਾ ਦਿੱਤਾ ਜਾ ਰਿਹਾ ਹੈ। ਦੱਸ ਦਈਏ ਸਵੇਰ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਮਹਿਲਾਵਾਂ ਦੁਆਰਾ ਪਹਿਰਾ ਦਿੱਤਾ ਜਾਂਦਾ ਹੈ। ਇਸ ਬਾਰੇ ਜਦੋ ਮਹਿਲਾਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਨੌਜਵਾਨ, ਬੁਜ਼ੁਰਗਾਂ ਵੱਲੋਂ ਪਹਿਰਾ ਦਿੱਤਾ ਜਾਂਦਾ ਹੈ ਤਾਂ ਅਸੀਂ ਸਾਰੀਆਂ ਮਹਿਲਾਵਾਂ ਨੇ ਸੋਚਿਆ ਕਿ ਸਾਨੂੰ ਵੀ ਪਿੰਡ ਦਾ ਸਾਥ ਦੇਣਾ ਚਾਹੀਦਾ ਇਸ ਲਈ ਦੁਪਹਿਰ ਸਮੇਂ ਅਸੀਂ ਪਹਿਰਾ ਦਿੰਦੇ ਹਾਂ।