Connect with us

News

ਅਮਰੀਕਾ ਛੱਡਣ ਵਾਲਿਆਂ ਨੂੰ ਮਿਲਣਗੇ 1 ਹਜ਼ਾਰ ਡਾਲਰ

Published

on

DONALD TRUMP : ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਟਰੰਪ ਸਰਕਾਰ ਨੇ ਵੱਡਾ ਐਲਾਨ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਛੱਡ ਕੇ ਜਾਣ ਵਾਲਿਆਂ ਨੂੰ 1 ਹਜ਼ਾਰ ਡਾਲਰ ਦਿੱਤੇ ਜਾਣਗੇ। ਆਫ਼ਰ ਸਵੈ-ਇੱਛਾ ਨਾਲ ਵਤਨ ਪਰਤਣ ਵਾਲਿਆਂ ਲਈ ਗ੍ਰਿਫ਼ਤਾਰੀ ਤੇ ਨਿਕਾਸੀ ਲਈ ਤਰਜੀਹ ਸੂਚੀ ਤੋਂ ਹਟਾ ਦਿੱਤਾ ਜਾਵੇਗਾ।

ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ 1,000 ਡਾਲਰ ਅਤੇ ਯਾਤਰਾ ਖਰਚੇ ਦਾ ਭੁਗਤਾਨ ਕਰੇਗਾ। ਇਹ ਇਸ ਲਈ ਹੈ ਤਾਂ ਜੋ ਵੱਡੇ ਪੱਧਰ ‘ਤੇ ਦੇਸ਼ ਨਿਕਾਲੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ (DHS) ਨੇ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਨੇ ਕਿਹਾ, ‘ਡੀਐਚਐਸ ਨੇ ਸੀਬੀਪੀ (ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ) ਹੋਮ ਐਪ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਯਾਤਰਾ ਕਰਨ ਲਈ ਵਿੱਤੀ ਅਤੇ ਯਾਤਰਾ ਸਹਾਇਤਾ ਪ੍ਰਾਪਤ ਕਰਨ ਦੇ ਇੱਕ ਇਤਿਹਾਸਕ ਮੌਕੇ ਦਾ ਐਲਾਨ ਕੀਤਾ ਹੈ।’ ਕੋਈ ਵੀ ਗੈਰ-ਕਾਨੂੰਨੀ ਪ੍ਰਵਾਸੀ ਜੋ ਸਵੈ-ਦੇਸ਼ ਨਿਕਾਲੇ ਲਈ CBP Home ਐਪ ਦੀ ਵਰਤੋਂ ਕਰਦਾ ਹੈ, ਉਸਨੂੰ $1,000 ਦਾ ਵਜ਼ੀਫ਼ਾ ਵੀ ਮਿਲੇਗਾ, ਜੋ ਕਿ ਉਹਨਾਂ ਦੇ ਦੇਸ਼ ਵਾਪਸ ਜਾਣ ਦੀ ਪੁਸ਼ਟੀ ਹੋਣ ‘ਤੇ (ਐਪ ਰਾਹੀਂ) ਅਦਾ ਕੀਤਾ ਜਾਵੇਗਾ।