Uncategorized
ਕਲਾ ਰਾਹੀ ਜਸਵਿੰਦਰ ਭੱਲਾ ਨੂੰ ਦਿਤੀ ਗਈ ਸ਼ਰਧਾਂਜਲੀ
PUNJABI NEWS : ਕਲਾ ਰਾਹੀ ਭੱਲਾ ਸਾਬ੍ਹ ਨੂੰ ਦਿਤੀ ਗਈ ਸ਼ਰਧਾਂਜਲੀ
ਮੋਗਾ ਵਿੱਚ ਮੂਰਤੀਕਾਰ ਮਨਜੀਤ ਸਿੰਘ ਨੇ ਬਣਾਇਆ ਜਸਵਿੰਦਰ ਭੱਲਾ ਦਾ ਸਟੈਚੂ। ਪੂਰੇ ਪਰਿਵਾਰ ਵੱਲੋਂ ਸਟੈਚੂ ਬਣਾਉਣ ‘ਚ ਕੀਤੀ ਗਈ ਮਦਦ।
ਪਰਿਵਾਰ ਵੱਲੋਂ ਕਿਹਾ ਗਿਆ ਕਿ ‘ਆਪਣੀ ਕਲਾਂ ਰਾਹੀ ਅਸੀਂ ਸ਼ਰਧਾਂਜਲੀ ਕੀਤੀ ਭੇਟ’
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦਾ ਬਿਤੇ ਦਿਨੀ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ 65 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਓਨ੍ਹਾ ਦੀ ਯਾਦ ਦੇ ਵਿੱਚ ਮੋਗਾ ਦੇ ਇਸ ਪਰਿਵਾਰ ਵੱਲੋਂ ਸਟੈਚੂ ਬਣਾ ਕੇ ਓਨ੍ਹਾ ਨੂੰ ਸ਼ਰਧਾਨਜਲੀ ਦਿਤੀ ਗਈ।
ਅੱਜ ਹੋਵੇਗਾ ਜਸਵਿੰਦਰ ਭੱਲਾ ਦਾ ਅੰਤਿਮ ਸਸਕਾਰ, ਮੋਹਾਲੀ ਦੇ ਬਲੌਂਗੀ ਦੇ ਸ਼ਮਸ਼ਾਨਘਾਟ ‘ਚ ਹੋਵੇਗਾ ਸਸਕਾਰ, ਆਖਰੀ ਦਰਸ਼ਨਾਂ ਲਈ ਰੱਖੀ ਜਾਵੇਗੀ ਦੇਹ
