Connect with us

Amritsar

ਕੈਪਟਨ ਦਾ ਵੱਡਾ ਬਿਆਨ ਕਿਹਾ ‘ ਦਿੱਤੀਆਂ ਜਾਣਗੀਆਂ 1 ਲੱਖ ਨਵੀਆਂ ਸਰਕਾਰੀ ਨੌਕਰੀਆਂ

Published

on

ਕਾਂਗਰਸ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਮੁੱਖਮੰਤਰੀ ਅੰਮ੍ਰਿੰਦਰ ਸਿੰਘ ਵਲੋਂ ਪ੍ਰੈਸ ਕਾੰਫ਼੍ਰੇੰਸ ਕੀਤੀ ਗਈ। ਜਿਸਦੇ ਵਿੱਚ ਉਨ੍ਹਾਂ ਵੱਲੋਂ ਕੀਤੇ ਵਾਅਦੇ ਨੂੰ ਇਕ ਵਾਰ ਫਿਰਤੋਂ ਦੁਹਰਾਇਆ ਗਿਆ। ਪੰਜਾਬ ਭਵਨ ‘ਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੁਣ ਆਉਣ ਵਾਲੇ 2 ਸਾਲਾਂ ਦੇ ਵਿੱਚ ਨੌਜ਼ਵਾਨ ਵਰਗ ਨੂੰ 1 ਲੱਖ ਨਵੀਆਂ ਸਰਕਾਰੀ ਨੌਕਰੀਆਂ ਦੇਣਗੇ। ਇਸ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ 12 ਲੱਖ ਪ੍ਰਾਈਵੇਟ ਨੌਕਰੀਆਂ ਦੇ ਦਿੱਤੀਆਂ ਨੇ ਅਤੇ ਹੁਣ ਪੰਜਾਬ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 20 ਲੱਖ ਤੋਂ ਵੱਧ ਪ੍ਰਾਈਵੇਟ ਨੌਕਰੀਆਂ ਦੇਣ ਦਾ ਟਾਰਗੇਟ ਰੱਖਦੀ ਹੈ।

https://www.facebook.com/WorldPunjabiTV/videos/2246567438982435/
ਅਗਲੇ ਦੋ ਸਾਲਾਂ ‘ਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਵਾਂਗੇ- ਕੈਪਟਨ