Uncategorized
ਬਾਬਾ ਸਿੱਦੀਕੀ ਦੇ ਕਤਲ ਮਾਮਲੇ ‘ਚ ਇੱਕ ਹੋਰ ਗ੍ਰਿਫ਼ਤਾਰੀ

ਮਹਾਰਾਸ਼ਟਰ ਪੁਲਿਸ ਨੇ NCP ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿੱਚ 24ਵੀਂ ਗ੍ਰਿਫਤਾਰੀ ਕੀਤੀ ਹੈ। ਪੰਜਾਬ ਤੋਂ ਗ੍ਰਿਫਤਾਰ ਫਾਜ਼ਿਲਕਾ ਦਾ ਰਹਿਣ ਵਾਲਾ ਅਕਾਸ਼ ਦੀਪ ਗਿੱਲ ਲਾਰੈਂਸ ਬਿਸ਼ਨੋਈ ਗੈਂਗ ਦਾ ਸਹਾਇਕ ਹੈ ਅਤੇ ਉਸ ‘ਤੇ ਬਾਬਾ ਸਿੱਦੀਕੀ ਦੇ ਕਤਲ ‘ਚ ਸ਼ਾਮਲ ਸ਼ੂਟਰਾਂ ਦੀ ਮਦਦ ਕਰਨ ਦਾ ਦੋਸ਼ ਹੈ।
ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਐਨਸੀਪੀ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਕੇਸ ਵਿੱਚ 24ਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਪੰਜਾਬ ਦੇ ਫਾਜ਼ਿਲਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਅਪਰਾਧ ਸ਼ਾਖਾ ਦੇ ਡੀਸੀਪੀ ਦੱਤਾ ਨਲਾਵੜੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਗ੍ਰਿਫਤਾਰ ਮੁਲਜ਼ਮ ਆਕਾਸ਼ ਗਿੱਲ ਸਾਜ਼ਿਸ਼ ਦਾ ਹਿੱਸਾ ਹੈ। ਅਨਮੋਲ ਬਿਸ਼ਨੋਈ ਉਸ ਨੂੰ ਸਿੱਧਾ ਫੋਨ ਕਰਦੇ ਸਨ। ਫਿਰ ‘ਡੱਬਾ ਕਾਲਿੰਗ’ ਰਾਹੀਂ ਆਕਾਸ਼ ਅਨਮੋਲ ਦੀ ਖ਼ਬਰ ਬਾਕੀ ਸ਼ੂਟਰਾਂ ਤੱਕ ਪਹੁੰਚਾਉਂਦਾ ਸੀ।
ਬਾਬਾ ਸਿੱਦੀਕੀ ਕਤਲ ਕੇਸ ਦੇ 24ਵੇਂ ਮੁਲਜ਼ਮ ਆਕਾਸ਼ ਗਿੱਲ ਨੂੰ ਅੱਜ ਪੰਜਾਬ ਤੋਂ ਮੁੰਬਈ ਭੇਜਿਆ ਜਾਵੇਗਾ। ਮੁਲਜ਼ਮ ਨੂੰ ਅੱਜ ਹੀ ਕਿਲਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇਹ 24ਵੀਂ ਗ੍ਰਿਫ਼ਤਾਰੀ ਹੈ।