Amritsar
ਹਰਿਮੰਦਰ ਸਾਹਿਬ ਦੀ ਦੁਕਾਨਾਂ ‘ਤੇ 1100 ਦੇ ਕਰੀਬ ਬੂਟੇ ਲਗਾਏ ਗਏ

ਅੰਮ੍ਰਿਤਸਰ , 14 ਮਾਰਚ : ਅੱਜ ਵਾਤਾਵਰਣ ਦਿਵਸ ਮੌਕੇ ਅਕਾਲ ਪੁਰਖ ਦੀ ਫੌਜ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਦੁਕਾਨਾਂ ਅਤੇ ਸ਼ਾਹੀ ਘਰਾਂ ਦੇ ਉੱਤੇ ਬੂਟੇ ਲਗਾਏ ਗਏ ਤਾਂ ਜੋ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਅਕਾਲ ਦੀ ਫੌਜ ਵੱਲੋਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 14 ਮਾਰਚ ਨੂੰ ਵਾਤਾਵਰਣ ਦਿਵਸ ਮਨਾ ਰਹੇ ਹਾਂ। ਲੋਕ ਗਮਲੇ ਲਿਆਉਣਾ ਸ਼ੁਰੂ ਕਰ ਰਹੇ ਹਨ ਅਤੇ ਮਨੁੱਖਤਾ ਇਹਨਾਂ ਸਾਰਿਆਂ ਰੁੱਖਾਂ ਤੋਂ ਲਾਭ ਲੈ ਰਹੀ ਹੈ। ਫੌਜ ਵੱਲੋਂ ਲਗਭਗ 1100 ਸੌ ਬੂਟੇ ਲਗਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਦੱਸਿਆ ਜਾਂਦਾ ਹੈ ਕਿ ਇਹ ਬੂਟੇ ਵੱਖ ਵੱਖ ਕਿਸਮ ਦੇ ਲਗਾਏ ਗਏ ਹਨ।