Uncategorized
ਕ੍ਰਿਕਟਰ ਅਭਿਸ਼ੇਕ ਸ਼ਰਮਾ ਪੁੱਜੇ ਭੈਣ ਦੇ ਵਿਆਹ ‘ਚ
NEWS : ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਏਸ਼ੀਆ ਕੱਪ ਦੇ ਮੈਨ ਆਫ ਦਿ ਸੀਰੀਜ਼ ਅਭਿਸ਼ੇਕ ਸ਼ਰਮਾ ਅੱਜ ਲੁਧਿਆਣਾ ਪਹੁੰਚੇ। ਉਹ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਲੁਧਿਆਣਾ ਪਹੁੰਚੇ। ਅਭਿਸ਼ੇਕ ਦੀ ਭੈਣ ਕੋਮਲ ਦਾ ਸ਼ਗਨ ਸਮਾਰੋਹ 30 ਸਤੰਬਰ ਤੋਂ ਸ਼ੁਰੂ ਹੋਇਆ,,,,,, ਅਤੇ ਵਿਆਹ 3 ਅਕਤੂਬਰ ਨੂੰ ਹੋਵੇਗਾ,,,,,,,ਅਭਿਸ਼ੇਕ ਸ਼ਰਮਾ ਸੋਮਵਾਰ ਰਾਤ ਨੂੰ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚੇ। ਉੱਥੋਂ ਉਨ੍ਹਾਂ ਨੇ ਕ੍ਰਿਕਟਰ ਯੁਵਰਾਜ ਸਿੰਘ ਨਾਲ ਇੱਕ ਫੋਟੋ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ,,,,,,ਓਸ ਤੋ ਬਾਅਦ ਉਹ ਲੁਧਿਆਣਾ ਪਹੁੰਚੇ।
ਦੱਸਦਇਏ ਕਿ, ਅਭਿਸ਼ੇਕ ਸ਼ਰਮਾ ਨੇ ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, 314 ਦੌੜਾਂ ਬਣਾਈਆਂ, ਜੋ ਕਿ ਟੂਰਨਾਮੈਂਟ ਵਿੱਚ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਹਨ,,,,,,,,ਇਸ ਸ਼ਾਨਦਾਰ ਯੋਗਦਾਨ ਲਈ, ਉਨ੍ਹਾਂ ਨੂੰ ਮੈਨ ਆਫ਼ ਦੀ ਟੂਰਨਾਮੈਂਟ ਨਾਲ ਸਨਮਾਨਿਤ ਕੀਤਾ ਗਿਆ,,,,,,ਮੈਨ ਆਫ਼ ਦ ਟੂਰਨਾਮੈਂਟ ਜਿੱਤਣ ਦੇ ਇਨਾਮ ਵਜੋਂ, ਅਭਿਸ਼ੇਕ ਸ਼ਰਮਾ ਨੂੰ GWM ਕੰਪਨੀ ਤੋਂ Haval H9 SUV ਗੱਡੀ ਤੋਹਫ਼ੇ ਵਜੋਂ ਦਿੱਤੀ ਗਈ।
ਏਸ਼ੀਆ ਕੱਪ ਜਿੱਤਣ ਤੋਂ ਬਾਅਦ, ਅਭਿਸ਼ੇਕ ਸ਼ਰਮਾ ਹੁਣ ਆਪਣੀ ਭੈਣ ਕੋਮਲ ਦੇ ਵਿਆਹ ਲਈ ਆਪਣੇ ਪਰਿਵਾਰ ਨਾਲ ਰੁੱਝੇ ਹੋਏ ਹਨ,,,, ਵਿਆਹ ਦੀਆਂ ਰਸਮਾਂ 30 ਸਤੰਬਰ ਤੋਂ ਸ਼ੁਰੂ ਹੋ ਕੇ,,,,,,, ਤੇ ਸ਼ਗਨ ਸਮਾਰੋਹ ਅੱਜ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ।
