Connect with us

Uncategorized

ਪੰਜਾਬ ‘ਚ ਧੁੰਦ ਦਾ ਕਹਿਰ ਜਾਰੀ, ਇਸ ਦਿਨ ਪਵੇਗਾ ਮੀਂਹ

Published

on

PUNJAB WEATHER : ਪੰਜਾਬ ‘ਚ ਠੰਢ ਦਾ ਕਹਿਰ ਜਾਰੀ ਹੈ। ਅੱਜ ਪੰਜਾਬ ਭਰ ‘ਚ ਪਹਿਲਾ ਨਾਲੋਂ ਜ਼ਿਆਦਾ ਧੁੰਦ ਪੈ ਰਹੀ ਹੈ। ਇਸ ਧੁੰਦ ਨਾਲ ਸੜਕਾਂ ‘ਤੇ ਕੁੱਝ ਦਿਖਾਈ ਵੀ ਨਹੀਂ ਦੇ ਰਿਹਾ ਹੈ। ਅਤੇ ਠੰਢ ‘ਚ ਵਾਧਾ ਹੋ ਗਿਆ।

ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ , 17, 18, 19 ਅਤੇ 20 ਦਸੰਬਰ ਨੂੰ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਉਤਰਾਖੰਡ, ਕੇਰਲਾ, ਤਾਮਿਲਨਾਡੂ, ਕਰਨਾਟਕ, ਪੁਡੂਚੇਰੀ, ਲੱਦਾਖ, ਕਰਾਈਕਲ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਹ ਧਿਆਨ ਦੇਣ ਯੋਗ ਹੈ ਕਿ 17 ਅਤੇ 18 ਦਸੰਬਰ ਨੂੰ ਬੂੰਦ-ਬੂੰਦ ਹੋਵੇਗੀ, ਜਿਸ ਤੋਂ ਬਾਅਦ 19 ਅਤੇ 20 ਦਸੰਬਰ ਨੂੰ ਭਾਰੀ ਮੀਂਹ ਪਵੇਗਾ। ਇਸ ਨਾਲ ਪ੍ਰਦੂਸ਼ਣ ਅਤੇ ਖੁਸ਼ਕ ਠੰਢ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲੇਗੀ, ਅਤੇ ਤਾਪਮਾਨ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆਵੇਗੀ।

20 ਦਸੰਬਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਰਹੇਗੀ। 16 ਦਸੰਬਰ ਨੂੰ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਲਈ ਪੀਲੇ ਰੰਗ ਦੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। 17 ਅਤੇ 18 ਦਸੰਬਰ ਨੂੰ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਲੁਧਿਆਣਾ, ਮੋਗਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪਵੇਗੀ।

Continue Reading