Connect with us

National

ਪਿਤਾ ਦੀਪਕ ਯਾਦਵ ਨੇ ਖੁਦ ਲਈ ਕੀਤੀ ਫਾਂਸੀ ਦੀ ਮੰਗ

Published

on

GURUGRAM   : ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 57 ਵਿੱਚ ਰਾਸ਼ਟਰੀ ਪੱਧਰ ਦੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਉਸ ਦੇ ਆਪਣੇ ਪਿਤਾ ਵੱਲੋਂ ਤਿੰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ । ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਉਸ ਦੇ ਪਿਤਾ ਨੇ ਸੱਚਮੁੱਚ ਸਮਾਜ ਦੇ ਤਾਅਨਿਆਂ ਕਾਰਨ ਆਪਣੀ ਧੀ ਨੂੰ ਮਾਰਿਆ ਸੀ ਜਾਂ ਕਾਰਨ ਕੁਝ ਹੋਰ ਹੈ।

ਉਹ ਧੀ ਜਿਸ ਦੀ ਪਰਵਰਿਸ਼ ਲਾਡ-ਪਿਆਰ ਵਾਲੀ ਧੀ ਵਾਂਗ ਹੋਈ ਅਤੇ ਉਸ ਨੂੰ ਇੰਨੀ ਚੰਗੀ ਪਰਵਰਿਸ਼ ਦਿੱਤੀ ਗਈ ਕਿ ਉਸ ਨੇ ਆਪਣੇ ਪਰਿਵਾਰ ਅਤੇ ਪਿਤਾ ਦਾ ਨਾ ਸਿਰਫ਼ ਗੁਰੂਗ੍ਰਾਮ, ਹਰਿਆਣਾ ਵਿੱਚ ਸਗੋਂ ਪੂਰੇ ਦੇਸ਼ ਵਿੱਚ ਮਾਣ ਵਧਾਇਆ। ਪਰਿਵਾਰ ਨੂੰ ਵੀ ਆਪਣੀ ਧੀ ‘ਤੇ ਮਾਣ ਸੀ ਪਰ ਸਮਾਜ ਦੇ ਤਾਅਨਿਆਂ ਨੇ ਇਸ ਮਾਣ ਨੂੰ ਤਬਾਹ ਕਰ ਦਿੱਤਾ। ਅੱਜ ਆਂਢ-ਗੁਆਂਢ ਦੇ ਲੋਕ ਵੀ ਇਸ ਘਟਨਾ ਤੋਂ ਬਹੁਤ ਹੈਰਾਨ ਹਨ।

ਰਾਧਿਕਾ ਮਰਡਰ ਕੇਸ ‘ਚ ਅਪਡੇਟ ਸਾਹਮਣੇ ਆਈ ਹੈ। ਰਾਧਿਕਾ ਦੀ ਆਪਣੀ ਕੋਈ ਅਕੈਡਮੀ ਨਹੀਂ ਸੀ। ਪਿਤਾ ਦੀਪਕ ਯਾਦਵ ਨੇ ਖੁਦ ਲਈ ਫਾਂਸੀ ਦੀ ਮੰਗ ਕੀਤੀ ਹੈ।

  • ਵੱਖ-ਵੱਖ ਥਾਵਾਂ ‘ਤੇ ਟੈਨਿਸ ਕੋਰਟ ਬੁੱਕ ਕਰਕੇ ਦਿੰਦੀ ਸੀ ਸਿਖਲਾਈ
  • ਪਿਤਾ ਵੱਲੋਂ ਜਤਾਇਆ ਜਾਂਦਾ ਸੀ ਇਤਰਾਜ਼
  • ਰਾਧਿਕਾ ਦੇ ਸਰੀਰ ‘ਚੋਂ ਨਿਕਲੀਆਂ ਸੀ 4 ਗੋਲੀਆਂ
  • ਦਾਅਵਾ, ਰਾਧਿਕਾ ‘ਤੇ ਘਰ ‘ਚ ਸੀ ਬਹੁਤ ਪਾਬੰਦੀਆਂ