Politics
ਅਜਨਾਲਾ : ਅਕਾਲੀ ਦਲ ਨੂੰ ਵੱਡਾ ਝਟਕਾ, ਸਾਬਕਾ ਸਰਪੰਚ ਆਪ ‘ਚ ਹੋਏ ਸ਼ਾਮਿਲ

9 ਅਪ੍ਰੈਲ 2024: ਅਜਨਾਲਾ ਦੇ ਪਿੰਡ ਕਮੀਰਪੁਰਾ ‘ਚ ਉਸ ਵੇਲੇ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਹਰਮੀਤ ਸਿੰਘ ਲਾਡੀ ਸੰਧੂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ । ਇਸ ਮੌਕੇ ਸਾਬਕਾ ਸਰਪੰਚ ਹਰਮੀਤ ਸਿੰਘ ਲਾਡੀ ਸੰਧੂ ਵੱਲੋਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਿੱਕਿਆ ਨਾਲ ਤੱਕੜੀ ‘ਚ ਤੋਲਿਆ ਗਿਆ । ਕੈਬਿਨਟ ਮੰਤਰੀ ਕੁਲਦੀਪ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਪਾਰਟੀ ਲਈ ਦਿਨ- ਰਾਤ ਮਿਹਨਤ ਕਰਨ ਦੀ ਗੱਲ ਕਹੀ ਗਈ ।
ਇਸ ਮੌਕੇ ਤੇ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਛੱਡ ਕੇ ਆਮ ਪਾਰਟੀ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਹਰਮੀਤ ਸਿੰਘ ਸੰਧੂ ਦਾ ਆਪਣੀ ਪਾਰਟੀ ਵੱਲੋਂ ਸਵਾਗਤ ਕਰਦੇ ਹਾਂ ਤੇ ਇਹਨਾਂ ਨੂੰ ਯਕੀਨ ਦਵਾਉਦੇ ਹਾਂ ਕਿ ਇਹਨਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।
ਸਾਬਕਾ ਸਰਪੰਚ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਾਂ ਤੇ ਇਹਨਾਂ ਨੂੰ ਯਕੀਨ ਦਵਾਉਦੇ ਹਾਂ ਕਿ ਤਨ ਮਨ ਧਨ ਨਾਲ ਅਸੀਂ ਪਾਰਟੀ ਦੀ ਸੇਵਾ ਕਰਾਂਗੇ ।