Connect with us

Punjab

ਅੰਮ੍ਰਿਤਸਰ: ਪੁਲਿਸ ਨੇ ਦੋ ਮੁੱਖ ਮਾਸਟਰ ਮਾਇੰਡ ਔਰਤਾਂ ਨੂੰ ਕੀਤਾ ਕਾਬੂ

Published

on

ਅੰਮ੍ਰਿਤਸਰ 9 ਅਪ੍ਰੈਲ 2024: ਅਜਨਾਲਾ ਸ਼ਹਿਰ ਅੰਦਰ ਪਿਛਲੇ ਦਿਨੀ ਇੱਕ ਕਰਿਆਨਾ ਵਪਾਰੀ ਦੇ ਘਰੋਂ ਨਕਾਬਪੋਸ਼ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਲੱਖਾ ਰੁਪਏ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਦੇ ਵੱਲੋਂ ਹੁਣ ਇਸ ਕੇਸ ਦੀਆਂ ਦੋ ਮੁੱਖ ਮਾਸਟਰ ਮਾਇੰਡ ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਕੋਲੋਂ ਲੱਖਾਂ ਰੁਪਏ ਦਾ ਸੋਨਾ ਅਤੇ ਕੈਸ਼ ਬਰਾਮਦ ਹੋਇਆ ਹੈ ।

 

 

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਅਜਨਾਲਾ ਸ਼ਹਿਰ ਅੰਦਰ ਹੋਈ ਲੁੱਟ ਮਾਮਲੇ ਵਿੱਚ ਦੋ ਔਰਤਾਂ ਮੋਨਿਕਾ ਅਤੇ ਅਲੀ ਬਾਬਾ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਗਹਿਣੇ ਅਤੇ ਕੈਸ਼ ਵੀ ਬਰਾਮਦ ਕੀਤਾ ਗਿਆ ਹੈ। ਜਿਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਕੋਲੋਂ ਸਖਤੀ ਨਾਲ ਪੁੱਛਕਿਛ ਕੀਤੀ ਜਾ ਰਹੀ ਹੈ।