News
ਅਮਰੀਕਾ ਦੇ H1B VISA ਤੋਂ ਬਾਅਦ ਹੁਣ ਚੀਨ ਨੇ ਜਾਰੀ ਕੀਤਾ K VISA
NEWS : ਜਿਥੇ ਅਮਰੀਕਾ ਨੇ ਕਾਮਿਆ ਲਈ H-1B ਵੀਜ਼ਾ ਫੀਸ ਲਗਭਗ 88 ਲੱਖ ਕਰ ਦਿੱਤੀ ਹੈ। ਓਥੇ ਹਿ ਚੀਨ ਨੇ ਇੱਕ ਨਵਾਂ “K-Visa” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ,,,, K-Visa ਨੌਜਵਾਨਾਂ ਅਤੇ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਹੁਨਰਮੰਦ ਲੋਕਾ, ਨੋਜਵਾਨਾ ਲਈ ਹੈ। ਇਹ 1 ਅਕਤੂਬਰ, 2025 ਤੋਂ ਜਾਰੀ ਕੀਤਾ ਜਾਵੇਗਾ।
ਨਾਲ ਹਿ, ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ H1B ਵੀਜ਼ਿਆਂ ਦੇ ਫੈਸਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਨਾਲ ਉਸ ਨੇ ਦੁਨੀਆ ਭਰ ਦੇ ਹੁਨਰਮੰਦ ਲੋਕਾ ਨੂੰ ਆਪਣੇ ਦੇਸ਼ ਵਿੱਚ ਕੰਮ ਕਰਨ ਲਈ ਸੱਦਾ ਦਿੱਤਾ ਹੈ ਕਿਉਂਕਿ ਉਹ ਅਗਲੇ ਮਹੀਨੇ ਇੱਕ ਨਵਾਂ ਰੁਜ਼ਗਾਰ ਵੀਜ਼ਾ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਨੇ H-1B ਵੀਜ਼ਿਆਂ ’ਤੇ 1,00,000 ਅਮਰੀਕੀ ਡਾਲਰ ਦੀ ਫੀਸ ਦਾ ਐਲਾਨ ਕੀਤਾ ਸੀ। ਇਹ ਫੀਸ ਇੱਕ ਨਵੀਂ H-1B ਅਰਜ਼ੀ ਜਮ੍ਹਾਂ ਕਰਵਾਉਣ ’ਤੇ ਇੱਕ ਵਾਰ ਦੀ ਫੀਸ ਹੈ।
ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਵਿਦੇਸ਼ੀਆਂ ਦੇ ਦਾਖਲੇ ਅਤੇ ਨਿਕਾਸ ਦੇ ਪ੍ਰਸ਼ਾਸਨ ਦੇ ਨਿਯਮ ਵਿੱਚ ਸੋਧ ਕਰਨ ਦੇ ਫੈਸਲੇ ਨੂੰ ਜਾਰੀ ਕਰਨ ਲਈ ਇੱਕ ਫ਼ਰਮਾਨ ‘ਤੇ ਦਸਤਖਤ ਕੀਤੇ ਹਨ।ਜਾਨਕਾਰੀ ਮੁਤਾਬਕ, ਨਵੇਂ ਨਿਯਮ 1 ਅਕਤੂਬਰ ਤੋਂ ਲਾਗੂ ਹੋਣਗੇ।
