Connect with us

Punjab

ਗਿਆਨੀ ਹਰਪ੍ਰੀਤ ਸਿੰਘ ਨੇ SGPC ਯੂਟਿਊਬ ਚੈਨਲ ਨੂੰ ਲੈ ਕੇ ਜਤਾਈ ਚਿੰਤਾ

Published

on

“ਬੁੱਧਵਾਰ ਦੇਰ ਸ਼ਾਮ, ਯੂਟਿਊਬ ਨੇ ਸ਼੍ਰੋਮਣੀ ਕਮੇਟੀ ਦੇ ਗੁਰਬਾਣੀ ਚੈਨਲ ਦਾ ਪ੍ਰਸਾਰਣ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ। ਸ਼੍ਰੋਮਣੀ ਕਮੇਟੀ ਅਗਲੇ ਹਫ਼ਤੇ ਚੈਨਲ ‘ਤੇ ਪ੍ਰਸਾਰਣ ਜਾਰੀ ਨਹੀਂ ਰੱਖ ਸਕੇਗੀ। ਇਹ ਕਾਰਵਾਈ ਸ੍ਰੀ ਰਹਿਰਾਸ ਸਾਹਿਬ ਦੇ ਪ੍ਰਸਾਰਣ ਦੌਰਾਨ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ, “31 ਅਕਤੂਬਰ ਨੂੰ ਇੱਕ ਵੀਡੀਓ ਵਿੱਚ ਕਤਲੇਆਮ ਅਤੇ ਇਸ ਵਿੱਚ ਸ਼ਾਮਲ ਬਹਾਦਰ ਲੋਕਾਂ ਬਾਰੇ ਕੁਝ ਵਿਚਾਰ ਪ੍ਰਗਟ ਕੀਤੇ ਗਏ ਸਨ। ਇਹ ਪੇਸ਼ਕਾਰੀ 1984 ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਸਿੱਖ ਇਤਿਹਾਸ ਦਾ ਹਿੱਸਾ ਹੈ।”

ਗਿਆਨੀ ਹਰਪ੍ਰੀਤ ਸਿੰਘ ਨੇ ਜਤਾਈ ਚਿੰਤਾ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਹਫ਼ਤੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਚਲਾਇਆ ਜਾ ਰਿਹਾ ਯੂਟਿਊਬ ਚੈਨਲ ਇੱਕ ਹਫ਼ਤੇ ਲਈ ਮੁਅੱਤਲ ਕੀਤਾ ਜਾਣਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਹੈ।
ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ‘ਆਵਾਜ਼ ਦੀ ਆਜ਼ਾਦੀ’ ਦੀਆਂ ਵੱਡੀਆਂ ਗੱਲਾਂ ਕਰਦੇ ਹਨ, ਉਹ ਸਿੱਖ ਇਤਿਹਾਸ ਅਤੇ ਗੁਰਬਾਣੀ ਸੰਬੰਧੀ ਸਮੱਗਰੀ ਨੂੰ ਦਬਾਉਣ ਦੇ ਫ਼ੈਸਲੇ ਕਿਸ ਨੀਤੀ ਜਾਂ ਕਿਸ ਦਬਾਅ ਹੇਠ ਲੈਂਦੇ ਹਨ—ਇਹ ਇੱਕ ਗੰਭੀਰ ਸਵਾਲ ਹੈ। ਇਸ ਦੇ ਨਾਲ ਹੀ, SGPC ਲਈ ਇਹ ਮਾਮਲਾ ਇੱਕ ਸਬਕ ਵੀ ਹੈ। ਬਾਹਰੀ ਸੋਸ਼ਲ ਪਲੇਟਫਾਰਮਾਂ ‘ਤੇ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ SGPC ਨੂੰ ਆਪਣਾ ਅਧਿਕਾਰਤ ਸੈਟੇਲਾਈਟ ਚੈਨਲ ਚਲਾਉਣ ਦੀ ਪ੍ਰਕਿਰਿਆ ਜਲਦੀ ਪੂਰੀ ਕਰਨੀ ਚਾਹੀਦੀ ਹੈ—ਜਿਵੇਂ ਜਥੇਦਾਰ ਸਾਹਿਬਾਨਾਂ ਵੱਲੋਂ ਫ਼ੈਸਲਾ ਕੀਤਾ ਗਿਆ ਸੀ। ਤਾਂ ਜੋ ਗੁਰਬਾਣੀ ਪ੍ਰਸਾਰਣ, ਸਿੱਖ ਇਤਿਹਾਸ ਅਤੇ ਧਾਰਮਿਕ ਸਮਾਗਮਾਂ ‘ਤੇ ਕਿਸੇ ਵੀ ਤਰ੍ਹਾਂ ਦੀ ਰੋਕ, ਦਖ਼ਲਅੰਦਾਜ਼ੀ ਜਾਂ ਪਾਬੰਦੀ ਦਾ ਸਾਹਮਣਾ ਨਾ ਕਰਨਾ ਪਵੇ।