Uncategorized
ਅੰਮ੍ਰਿਤਸਰ ਕਚਹਿਰੀ ,ਦੁਕਾਨ ਨੰਬਰ 90 ‘ਚ ਹੁੰਦੀ ਬਲੈਕ 50 ਰੁਪਏ ਦਾ ਸਟੈਂਪ ਅੰਮ੍ਰਿਤਸਰ ਕਚਹਿਰੀ ‘ਚ ਮਿਲਦਾ ਹੈ 300 ਰੁਪਏ ਦਾ ਦੁਕਾਨ ਦੇ ਬਾਹਰ ਹੋਇਆ ਹੰਗਾਮਾ ,ਪਹੁੰਚੇ ਜਾਂਚ ਅਧਿਕਾਰੀ
ਅੰਮ੍ਰਿਤਸਰ ਦੀ ਜ਼ਿਲ੍ਹਾ ਕਚਹਿਰੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ,ਜਦੋਂ ਕਚਹਿਰੀ ‘ਚ ਸਥਿਤ ਨੱਬੇ ਨੰਬਰ ਦੁਕਾਨ ਦੇ ਬਾਹਰ ਕੁਝ ਲੋਕਾਂ ਨੇ ਆ ਕੇ ਹੰਗਾਮਾ ਕੀਤਾ। ਹੰਗਾਮਾ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਇਸ ਦੁਕਾਨ ਤੇ 90 ਰੁਪਏ ਵਾਲਾ ਸਟੈਂਪ 300 ਰੁਪਏ ਵਿੱਚ ਮਿਲਦਾ ਹੈ

ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਇਸ ਦੁਕਾਨ ਦਾ ਲਾਇਸੈਂਸ ਦੀਪਕ ਕੁਮਾਰ ਨਾਮਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ ਅਤੇ ਇਸ ਦੁਕਾਨ ਨੂੰ ਇੱਕ ਲੜਕੀ ਅਤੇ ਇੱਕ ਬਜ਼ੁਰਗ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਹੈ। ਜਦੋਂ ਮੁਕੇਸ਼ ਕੁਮਾਰ ਨੇ ਇਨ੍ਹਾਂ ਕੋਲੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਡੀ ਆਰ ਓ ਅੰਮ੍ਰਿਤਸਰ ਵੱਲੋਂ ਇਸ ਦੁਕਾਨ ਦੇ ਰਜਿਸਟਰਡ ਅਤੇ ਸਟੰਪ ਆਪਣੇ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ