Punjab
ਅੱਜ ਤੋਂ 3 ਦਿਨ ਦੇ ਲੁਧਿਆਣਾ ਦੌਰੇ ਤੇ ਕੇਜਰੀਵਾਲ

ARVIND KEJRIWAL : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣੇ ਦੇ 3 ਦਿਨ ਦੌਰੇ ‘ਤੇ ਹਨ। CM ਮਾਨ ਤੇ ਕੇਜਰੀਵਾਲ ਪਾਰਟੀ ਵਰਕਰਸ ਨਾਲ ਮੀਟਿੰਗ ਕਰਨਗੇ।
ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਗਲੇ 3 ਦਿਨ ਲੁਧਿਆਣਾ ’ਚ ਰਹਿਣਗੇ। ਮੰਗਲਵਾਰ ਨੂੰ ਉਹ ਪਾਰਟੀ ਦੀ ਕਾਰਜਕਾਰੀ ਬੈਠਕ ਨੂੰ ਸੰਬੋਧਨ ਕਰਨਗੇ। ਇਸ ਬੈਠਕ ’ਚ ਪਾਰਟੀ ਦੇ ਸਾਰੇ ਪ੍ਰਮੁੱਖ ਨੇਤਾਵਾਂ ਦੇ ਨਾਲ-ਨਾਲ ਆਮ ਵਾਲੰਟੀਅਰਾਂ ਨੂੰ ਵੀ ਬੁਲਾਇਆ ਗਿਆ ਹੈ। ਇਸ ਬੈਠਕ ’ਚ ਲੁਧਿਆਣਾ ’ਚ ਹੋਣ ਵਾਲੀ ਉਪ ਚੋਣ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ। ਪ੍ਰਮੁੱਖ ਨੇਤਾਵਾਂ ਤੋਂ ਲੈ ਕੇ ਵਲੰਟੀਅਰਾਂ ਨੂੰ ਚੋਣ ਸਬੰਧੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਲੁਧਿਆਣਾ ਦੇ ਹਲਕੇ ਵੈਸਟ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੇ ਦੇਹਾਂਤ ਦੇ ਬਾਅਦ ਇਹ ਸੀਟ ਖਾਲੀ ਹੋ ਗਈ ਹੈ। ਇਸ ਲਈ ਸੱਤਾਧਿਰ ਪਾਰਟੀ ਆਮ ਆਦਮੀ ਪਾਰਟੀ (ਆਪ) ਇਸ ਸੀਟ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।