Connect with us

News

ਆਈ.ਟੀ.ਆਈਜ਼ ਦੇ ਵਿਦਿਆਰਥੀ ਵੰਡਣ ਲਈ ਮਾਸਕ ਬਣਾ ਕੇ ਦੇਣਗੇ

Published

on

ਸੰਗਰੂਰ, 6 ਮਈ 2020 – ਲੋੜਵੰਦਾਂ ਨੂੰ ਕੱਪੜੇ ਦੇ ਮਾਸਕ ਮੁਫ਼ਤ ਵੰਡਣ ਲਈ ਅੱਜ ਰੋਟਰੀ ਕਲੱਬ ਸੁਨਾਮ ਅਤੇ ਸੰਗਰੂਰ ਜ਼ਿਲਾ ਇੰਡਸਟਰੀਜ਼ ਚੈਂਬਰ (ਐਸ.ਡੀ.ਆਈ.ਸੀ.) ਵੱਲੋਂ ਜ਼ਿਲਾ ਪ੍ਰਸ਼ਾਸਨ ਸੰਗਰੂਰ ਨੂੰ ਕੱਪੜਾ ਦੇ ਥਾਨ ਦਿੱਤੇ ਗਏ। ਇਸ ਮੌਕੇ ਡਿਪਟੀ ਕਮਸ਼ਿਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਕੱਪੜਾ ਆਈ.ਟੀ.ਆਈ. ਸੁਨਾਮ ਅਤੇ ਆਈ.ਟੀ.ਆਈ. (ਵਿਮਨ) ਸੰਗਰੂਰ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਜੋ ਇਨਾਂ ਦੇ ਮਾਸਕ ਬਣਾ ਕੇ ਦੇਣਗੇ ਜੋ ਉਦਯੋਗਿਕ ਕਾਮਿਆਂ, ਪਰਵਾਸੀ ਮਜ਼ਦੂਰਾਂ ਤੇ ਹੋਰਨਾਂ ਲੋੜਵੰਦਾਂ ਨੂੰ ਮੁਫ਼ਤ ਵੰਡੇ ਜਾਣਗੇ।
ਇਸ ਸਮੇਂ ਆਈ ਟੀ ਆਈ ਸੁਨਾਮ ਦੇ ਰਾਜਿੰਦਰ ਕੁਮਾਰ, ਆਈ ਟੀ ਆਈ (ਵਿਮਨ) ਸੰਗਰੂਰ ਦੇ ਮੈਡਮ ਹਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੱਪੜੇ ਤੋਂ ਵਿਦਿਆਰਥੀ ਹਜ਼ਾਰਾਂ ਦੀ ਗਿਣਤੀ ’ਚ ਮਾਸਕ ਮੁਫ਼ਤ ਬਣਾਕੇ ਦੇਣਗੇ ਤਾਂ ਜੋ ਕੋਰੋਨਾ ਵਿਰੁੱਧ ਚੱਲ ਰਹੀ ਦੇਸ਼ ਵਿਆਪੀ ਜੰਗ ’ਚ ਉਹ ਵੀ ਆਪਣਾ ਯੋਗਦਾਨ ਪਾ ਸਕਣ। ਉਨਾਂ ਕਿਹਾ ਕਿ ਇਸ ਲਈ ਆਈ.ਟੀ.ਆਈ. ਦੇ ਵਿਦਿਆਰਥੀ ਪੂਰੀ ਲਗਨ ਨਾਲ ਸੇਵਾ ਕਰਨ ਲਈ ਤਤਪਰ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤਿ੍ਰਪਾਠੀ, ਐਸ ਡੀ ਆਈ ਸੀ ਦੇ ਪ੍ਰਧਾਨ ਘਨਸ਼ਾਮ ਕਾਂਸਲ, ਰੋਟਰੀ ਕਲੱਬ ਸੁਨਾਮ ਦੇ ਪ੍ਰਧਾਨ ਯਸ਼ਪਾਲ, ਸੈਕਟਰੀ ਰਾਜੇਸ਼ ਗੋਇਲ, ਵਿੱਤ ਸਕੱਤਰ ਐਸ ਬੀ ਆਈ ਸੀ ਸ੍ਰੀ ਐੱਸ.ਪੀ. ਸਿੰਘ, ਐਡਵੋਕੇਟ ਨਵੀਨ ਲੱਕੀ, ਰਮੇਸ਼ ਜਿੰਦਲ ਹਾਜ਼ਰ ਸਨ।