Uncategorized
ਆਸਟ੍ਰੇਲੀਆ ‘ਚ 100 ਸਾਲਾਂ ‘ਚ ਪਹਿਲੀ ਵਾਰ ਸਟੇਟ ਬਾਰਡਰ ਹੋਵੇਗਾ ਬੰਦ

ਆਸਟ੍ਰੇਲੀਆ, 07 ਜੁਲਾਈ: ਕੋਰੋਨਾ ਮਹਾਮਾਰੀ ਕਾਰਨ ਜਿਥੇ ਪੂਰੀ ਦੁਨੀਆ ਵਿਚ ਹਲਚਲ ਮਚੀ ਹੋਈ ਹੈ। ਜਿਦੇ ਕਰਕੇ ਦੇਸ਼ ਦੁਨੀਆ ਭਰ ਦੇ ਵਿਚ ਲਾਕਡਾਊਨ ਐਲਾਨਿਆ ਗਿਆ ਤਾਂ ਜੋ ਕੋਰੋਨਾ ਵਰਗੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਸਟ੍ਰਾਇਲਾ ‘ਚ ਵਿਕਟੋਰੀਆ ਤੇ ਸਾਊਥ ਵੇਲਸ ਦੇ ਵਿਚਕਾਰ ਪੈਂਦੇ ਸਟੇਟ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸ ਦਈਏ ਆਸਟ੍ਰੇਲੀਆ ਵਿਖੇ 100 ਸਾਲਾਂ ‘ਚ ਪਹਿਲੀ ਵਾਰ ਹੈ ਜਦੋ ਇਹਨਾਂ ਇਸ ਸਰਹੰਦ ਨੂੰ ਬੰਦ ਕੀਤਾ ਗਿਆ। ਦਰਅਸਲ ਇਹ ਫੈਂਸਲਾ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਲਿਆ ਗਿਆ ਹੈ। ਇਸ ਤੋਂ ਪਹਿਲਾਂ 1919 ‘ਚ ਸਪੇਨਿਸ਼ ਮਹਾਂਮਾਰੀ ਕਾਰਨ ਸਰਹੱਦ ਨੂੰ ਬੰਦ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਵਿਚ ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸਕੇ ਕਾਰਨ ਇਹ ਅਹਿਮ ਤੇ ਵੱਡਾ ਫੈਸਲਾ ਲਿਆ ਗਿਆ ਹੈ।