Connect with us

News

CHANDIGARH AIRPORT ਹੋਇਆ ਬੰਦ !

Published

on

CHANDIGARH AIRPORT : ਦੱਸ ਦੇਈਏ ਕਿ ਚੰਡੀਗੜ੍ਹ ਹਵਾਈ ਅੱਡਾ ਕੁੱਝ ਦਿਨਾਂ ਲਈ ਬੰਦ ਰਹੇਗਾ। ਅਤੇ ਨਾ ਹੀ ਤੁਸੀ ਚੰਡੀਗੜ੍ਹ ਏਅਰਪੋਰਟ ਤੋਂ ਸਫ਼ਰ ਕਰ ਸਕੋਗੇ। ਹਵਾਈ ਅੱਡੇ ਤੋਂ ਉਡਾਣਾਂ ਦੀ ਬੁਕਿੰਗ ਵੀ ਏਅਰਲਾਈਨਜ਼ ਕੰਪਨੀਆਂ ਨੇ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ -ਜਿੰਨ੍ਹਾਂ ਯਾਤਰੀਆਂ ਦੀ ਬੁਕਿੰਗ ਪਹਿਲਾ ਹੋਈ ਹੈ, ਉਨ੍ਹਾਂ ਦਾ ਰਿਫੰਡ ਉਨ੍ਹਾਂ ਨੂੰ ਵਾਪਸ ਕੀਤਾ ਜਾ ਰਿਹਾ ਹੈ।

ਬੰਦ ਕਰਨ ਦਾ ਕਾਰਨ

ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਤੋਂ 26 ਅਕਤੂਬਰ ਤੋਂ 7 ਨਵੰਬਰ ਤੱਕ ਕੋਈ ਵੀ ਉਡਾਣ ਨਹੀਂ ਭਰੀ ਜਾਵੇਗੀ। ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਰਨਵੇਅ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ, ਜਿਸ ਕਰਕੇ ਦੋ ਹਫ਼ਤੇ ਲਈ ਸਾਰੀਆਂ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਬੰਦ ਕੀਤੇ ਜਾਣ ਕਾਰਨ ਮੁਸਾਫ਼ਰ ਨਿਰਾਸ਼ ਹਨ। ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 50 ਦੇ ਕਰੀਬ ਉਡਾਣਾਂ ਆਉਂਦੀਆਂ ਅਤੇ ਜਾਉਂਦੀਆਂ ਹਨ, ਜਿਨ੍ਹਾਂ ਰਾਹੀਂ 10 ਹਜ਼ਾਰ ਤੋਂ ਵੱਧ ਯਾਤਰੀ ਸਫ਼ਰ ਕਰਦੇ ਹਨ। ਇਸ ਵਿੱਚ 19 ਘਰੇਲੂ ਉਡਾਣਾਂ ਅਤੇ ਦੋ ਕੌਮਾਂਤਰੀ ਉਡਾਣਾਂ ਵੀ ਸ਼ਾਮਲ ਹਨ।