National
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਹਿਸੀ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਹਜਾਰਾਂ ਨਾਗਰਿਕ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਹਿਸੀ ਦਾ 19 ਮਈ ਦੀ ਸ਼ਾਮ ਨੂੰ ਹੈਲੀਕਾਪਟਰ ਕ੍ਰੈਸ਼ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਇਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਵਿਚ ਦਫ਼ਨਾਇਆ ਗਿਆ। ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜਨਮ ਅਸਥਾਨ ਮਸ਼ਹਦ ਸ਼ਹਿਰ ਲਿਆਇਆ ਗਿਆ ਸੀ|
ਇਰਾਨ ਦੇ ਰਾਸ਼ਟਰਪਤੀ ਦੇ ਅੰਤਿਮ ਸੰਸਕਾਰ ਤੇ ਕੌਣ ਕੌਣ ਪਹੁੰਚਿਆ
ਤੁਰਕੀ ਦੀ ਨਿਊਜ਼ ਏਜੰਸੀ ਮੁਤਾਬਕ ਦੁਨੀਆ ਭਰ ਤੋਂ ਲਗਭਗ 68 ਦੇਸ਼ਾਂ ਤੋਂ ਕਈ ਵੱਡੇ ਨੇਤਾ ਤੇ ਡਿਪਲੋਮੈਟ ਸ਼ਾਮਲ ਹੋਏ। ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਵੀ ਉਨ੍ਹਾਂ ਦੇ ਅੰਤਿਮ ਯਾਤਰਾ ‘ਚ ਸ਼ਾਮਿਲ ਹੋਏ।
ਇਨ੍ਹਾਂ ਤੋਂ ਇਲਾਵਾ ਕਤਰ ਦੇ ਅਮੀਰ ਤਮੀਮ ਬਿਨ ਹਮਦ ਅਲ ਥਾਨੀ, ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ ਸੁਡਾਣੀ, ਪਾਕਿਸਤਾਨੀ ਪੀ ਐਮ ਸ਼ਹਿਬਾਜ਼ ਸ਼ਰੀਫ, ਤਾਲਿਬਾਨ ਦੇ ਡਿਪਟੀ ਪੀ ਐਮ ਮੁੱਲਾ ਬਰਾਦਰ ਤੇ ਹਮਾਸ ਦੇ ਸਿਆਸੀ ਆਗੂ ਇਸਮਾਈਲ ਹਾਨੀਏ ਸਮੇਤ ਕਈ ਦੇਸ਼ਾਂ ਦੇ ਰਾਸ਼ਟਰਪਤੀ ਪਹੁੰਚੇ।
ਕਾਲੇ ਕੱਪੜੇ ਪਾ ਕੇ ਪਹੁੰਚੇ ਹਜਾਰਾਂ ਨਾਗਰਿਕ
ਅੰਤਿਮ ਸੰਸਕਾਰ ਤੇ ਸਾਰਿਆਂ ਨੇ ਕਾਲੇ ਕੱਪੜੇ ਪਹਿਣੇ ਹੋਏ ਸੀ। ਇਸ ਤੋਂ ਬਾਅਦ ਤੇਹਰਾਨ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਤਾਬੂਤ ਰੱਖੇ ਗਏ। ਇਹਨਾਂ ਤਾਬੂਤਾਂ ਨੂੰ ਇਰਾਨੀ ਝੰਡੇ ਵਿਚ ਲਪੇਟਿਆ ਗਿਆ। ਤੇਹਰਾਨ ਵਿਚ ਇਬਰਾਹੀਮ ਰਹਿਸੀ ਦੇ ਬੜੇ ਬੜੇ ਬੈਨਰ ਲਗਾਏ ਗਏ ਜਿਹਨਾਂ ਵਿਚ ਉਨ੍ਹਾਂ ਨੂੰ ਸ਼ਹੀਦ ਦੱਸਿਆ ਗਿਆ।