Amritsar
ਕੋਰੋਨਾ ਵਾਇਰਸ ਕਾਰਨ ਸਕੂਲਾਂ ਤੋਂ ਬਾਅਦ ਤਕਨੀਕੀ ਸੰਸਥਾਵਾਂ ਵੀ ਬੰਦ

14 ਮਾਰਚ : ਕੋਰੋਨਾ ਵਾਇਰਸ ਦੀ ਵੱਧਦੀ ਰਫ਼ਤਾਰ ਨੂੰ ਦੇਖਦੇ ਹੋਏ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਵਲੋਂ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ,ਜਲੰਧਰ ,ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ,ਬਠਿੰਡਾ , ਪੰਜਾਬ ਰਾਜ ਦੇ ਸਮੂਹ ਸਰਕਾਰੀ / ਗੈਰ ਸਰਕਾਰੀ ਇੰਜੀਨੀਅਰਿੰਗ ਕਾਲਜਾਂ ,ਪੰਜਾਬ ਰਾਜ ਦੀਆਂ ਸਮੂਹ ਸਰਕਾਰੀ / ਗੈਰ ਸਰਕਾਰੀ ਬਹੁ- ਤਕਨੀਕੀ ਕਾਲਜ਼ ਅਤੇ ਸਮੂਹ ਸਰਕਾਰੀ / ਗੈਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 31 ਮਾਰਚ , 2020 ਤੱਕ ਬੰਦ ਕੀਤੀਆਂ ਜਾਣ ਗਈਆਂ ਅਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ / ਸੈਮੀਨਾਰ / ਮੀਟਿਗਾਂ/ ਖੇਡ ਸਮਾਗਮ ਆਦਿ ਵੀ ਮੁਲਤਵੀ ਕੀਤੀ ਜਾਵੇਗੀ।

ਇਸ ਦੌਰਾਨ ਕੋਈ ਵੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸੰਸਥਾਵਾਂ ਵਿੱਚ ਹਾਜ਼ਰ ਨਹੀਂ ਹੋਵੇਗਾ ,ਪਰ ਆਪਣੇ ਪੋਸਟਿੰਗ ਵਾਲੇ ਸਟੇਸ਼ਨ ਤੇ ਉਪਲਬੱਧ ਰਹੇਗਾ ਤਾਂ ਜੋ ਲੋੜ ਪੈਣ ‘ਤੇ ਉਹਨਾਂ ਨੂੰ ਬੁਲਾਇਆ ਜਾ ਸਕੇ।