National
ਚੰਡੀਗੜ੍ਹ ਵਿੱਚ ਅੱਜ ਛੁੱਟੀ, ਪ੍ਰਸ਼ਾਸਨ ਨੇ ਨੋਟੀਫਿਕੇਸ਼ਨ ਕੀਤਾ ਜਾਰੀ
![](https://worldpunjabi.tv/wp-content/uploads/2025/02/WhatsApp-Image-2025-02-12-at-9.34.51-AM.jpeg)
HOLIDAY : ਅੱਜ ਸ਼੍ਰੀ ਗੁਰੂ ਰਵਿਦਾਸ ਜਯੰਤੀ ਹੈ ਅਤੇ ਇਸ ਮੌਕੇ ‘ਤੇ ਅੱਜ ਚੰਡੀਗੜ੍ਹ ‘ਚ ਸਕੂਲਾਂ, ਸਰਕਾਰੀ ਦਫ਼ਤਰ, ਅਦਾਰਿਆਂ ਆਦਿ ਨੂੰ ਛੁੱਟੀ ਹੈ ਹੈ। ਪ੍ਰਸ਼ਾਸਨ ਨੇ ਇਹ ਫੈਸਲਾ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਲਿਆ ਹੈ। ਇਸ ਮੌਕੇ ਸਾਰੇ ਉਦਯੋਗਿਕ ਅਦਾਰੇ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨ ਬੰਦ ਰਹਿਣਗੇ।
ਛੁੱਟੀ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਗ੍ਰਹਿ ਸਕੱਤਰ ਸ੍ਰੀ ਬਰਾੜ ਵੱਲੋਂ ਜਾਰੀ ਹੁਕਮਾਂ ਅਨੁਸਾਰ, ਯੂਟੀ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ, ਸੰਸਥਾਵਾਂ ਅਤੇ ਹੋਰ ਉਦਯੋਗਿਕ ਅਦਾਰੇ ਵੀ 12 ਫਰਵਰੀ ਨੂੰ ਬੰਦ ਰਹਿਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਗੁਰੂ ਰਵਿਦਾਸ ਜਯੰਤੀ ਮੌਕੇ 12 ਫਰਵਰੀ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਾਰਨ 12 ਫਰਵਰੀ ਨੂੰ ਪੰਜਾਬ ਵਿੱਚ ਸਾਰੇ ਸਕੂਲ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨ ਬੰਦ ਰਹਿਣਗੇ।