Connect with us

Punjab

ਜਲਾਲਾਬਾਦ: ਸੁਸਾਇਟੀ ਨਜ਼ਦੀਕ ਨਸ਼ੇ ਦੀ ਓਵਰਡੋਜ਼ ‘ਚ ਮਿਲਿਆ ਨੌਜਵਾਨ

Published

on

5 ਅਪ੍ਰੈਲ 2024: ਜਲਾਲਾਬਾਦ ਦੇ ਪਿੰਡ ਟਿਵਾਣਾ ਦੀ ਸੋਸਾਇਟੀ ਦੇ ਨਜ਼ਦੀਕ ਨਸ਼ੇ ਦੀ ਓਵਰਡੋਜ਼ ‘ਚ ਸੁਨਸਾਨ ਜਗ੍ਹਾ ਵਿੱਚ ਇੱਕ ਨੌਜਵਾਨ ਬੇਹੋਸ਼ ਮਿਲਿਆ। ਜਿਸ ਨੂੰ ਪਿੰਡ ਦੇ ਲੋਕਾਂ ਨੇ ਦੇਖਿਆ। ਜਦ ਨੌਜਵਾਨ ਨੂੰ ਹੋਸ਼ ਆਇਆ ਤਾਂ ਉਸਨੇ ਦੱਸਿਆ ਕਿ ਉਹ ਤਿੰਨ ਲੋਕ ਸਨ। ਉਹਨਾਂ ਨੇ ਪਿੰਡ ਟਿਵਾਣਾ ਦੀ ਆਰੋ ਵਾਲੀ ਗਲੀ ਦੇ ਕ੍ਰਿਸ਼ਨ ਨਾਮ ਦੇ ਤਸਕਰ ਕੋਲੋਂ 600 ਦਾ ਚਿੱਟਾ ਖਰੀਦਿਆ ਸੀ। ਜਿਸ ਤੋਂ ਬਾਅਦ ਉਸ ਨੇ ਇੰਜੈਕਸ਼ਨ ਲਗਾਇਆ ਅਤੇ ਉਹ ਬੇਹੋਸ਼ ਹੋ ਗਿਆ। ਉਸ ਦੇ ਸਾਥੀ ਉਸ ਨੂੰ ਮਰਿਆ ਸਮਝ ਕੇ ਛੱਡ ਕੇ ਭੱਜ ਗਏ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਸੰਭਾਲਿਆ ਅਤੇ ਹੋਸ਼ ਵਿੱਚ ਲਿਆਂਦਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਰੋਜ਼ਾਨਾ ਹੀ ਨਸ਼ੇ ‘ਚ ਧੁੱਤ ਨੌਜਵਾਨ ਮਿਲਦੇ ਹਨ।

ਇਸ ਸਬੰਧ ਦੇ ਵਿੱਚ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਏਆਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਾਇਰਲ ਵੀਡੀਓ ਉਹਨਾਂ ਨੂੰ ਮਿਲੀ ਹੈ। ਇਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਇਸ ਦੀ ਸਟੇਟਮੈਂਟ ਰਿਕਾਰਡ ਕਰ ਅੱਗੇ ਵੀ ਕਾਰਵਾਈ ਅਮਲ ‘ਚ ਲਿਆਂਦੀ ਜਾਏਗੀ।