Connect with us

Uncategorized

ਜਵਾਨ ਦਿਸਣ ਦੀ ਖੁਵਾਹਿਸ਼ ਔਰਤ ਨੂੰ ਪਈ ਪੁੱਠੀ !

Published

on

ਸੋਹਣਾ ਤੇ ਸੁੰਦਰ ਦਿਸਣਾ ਅਤੇ ਇਸ ਦੇ ਲਈ ਕੋਸ਼ਿਸ਼ ਕਰਨੀ ਬਿਲਕੁਲ ਆਮ ਗੱਲ਼ ਹੈ । ਹਰ ਕੋਈ ਇਹੀ ਚਾਹੁੰਦਾ ਹੈ ਕਿ ਉਹ ਬਹੁਤ ਸੁੰਦਰ ਦਿਸੇ ਅਤੇ ਲੋਕ ਉਸ ਦੀ ਪ੍ਰਸੰਸਾ ਕਰਨ ਪਰ ਇਸਦਾ ਇਹ ਮਤਲਬ ਨਹੀਂ ਕਿ ਆਪਣੇ ਆਪ ਨੂੰ ਸੋਹਣਾ ਬਣਾਉਣ ਜਾਂ ਨਿਖਾਰਨ ਲਈ ਤੁਸੀਂ ਆਪਣੀ ਸਿਹਤ ਅਤੇ ਸਰੀਰ ਨਾਲ ਅਜਿਹਾ ਖਿਲਵਾੜ ਕਰਨ ਤੇ ਉਤਰ ਆਵੋ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇ। ਸੁੰਦਰ ਦਿਸਣ ਦੀ ਚਾਹਤ ਤੁਹਾਨੂੰ ਬਦਸੂਰਤ ਬਣਾ ਦੇਵੇ।ਕੁੱਝ ਇਸੇ ਤਰ੍ਹਾਂ ਹੀ ਹੋਇਆ ਹੈ ਇਕ ਔਰਤ ਨਾਲ, ਜਿਸ ਨੇ ਖੁਦ ਨੂੰ ਸੁੰਦਰ ਬਣਾਉਣ ਦੀ ਥਾਂ ਮੌਤ ਨੂੰ ਹੀ ਗਲੇ ਲਾ ਲਿਆ। ਦੱਸ ਦੇਈਏ ਕਿ 2 ਬੱਚਿਆਂ ਦੀ ਮਾਂ ਨੇ ਇਕੋ ਦਿਨ ਵਿੱਚ 6 ਸਰਜਰੀਆਂ ਕਰਵਾਇਆ, ਜਿਸ ਦਾ ਨਤੀਜਾ ਬਹੁਤ ਹੀ ਭਿਆਨਕ ਨਿਕਲਿਆ, ਇਨ੍ਹਾਂ ਸਰਜਰੀਆਂ ਨਾਲ ਅਜਿਹਾ ਕੀ ਹੋਇਆ ਉਸ ਔਰਤ ਨਾਲ ਆਓ ਦੱਸਦੇ ਹਾਂ ਪੂਰੀ ਕਹਾਣੀ…

ਇਹ ਖ਼ਬਰ ਹੈ ਗੁਆਂਢੀ ਦੇਸ਼ ਚੀਨ ਦੀ, ਜਿੱਥੋ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੀਆਂ 6 ਕਾਸਮੈਟਿਕ ਸਰਜਰੀਆਂ ਕਰਵਾਈਆਂ, ਜਿਸ ਦੇ ਲਈ 40,000 ਯੂਆਨ (ਕਰੀਬ 4.6 ਲੱਖ ਰੁਪਏ) ਤੋਂ ਜ਼ਿਆਦਾ ਦਾ ਕਰਜ਼ਾ ਲਿਆ।

ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਪੀੜਤ ਔਰਤ ਦੀ ਪਹਿਲੀ ਸਰਜਰੀ ਅੱਖ ਦੀ ਪਲਕ ਅਤੇ ਨੱਕ ਦੀ ਸੀ। ਉਸਨੇ ਇਹ ਪ੍ਰਕਿਰਿਆ ਦਸੰਬਰ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਕਰਵਾਈ। 5 ਘੰਟੇ ਬਾਅਦ ਉਸ ਨੇ ਆਪਣੇ ਪੱਟਾਂ ‘ਤੇ ਲਿਪੋ-ਸਕਸ਼ਨ ਕਰਵਾਇਆ। ਫਿਰ ਅਗਲੀ ਸਵੇਰ ਚਿਹਰੇ ਅਤੇ ਛਾਤੀ ਦੀ ਸਰਜਰੀ ਕਰਵਾਈ। ਇਹ ਪ੍ਰਕਿਰਿਆ ਵੀ ਪੰਜ ਘੰਟੇ ਚੱਲੀ। ਇਸ ਔਰਤ ਨੂੰ ਸਰਜਰੀ ਤੋਂ ਤੁਰੰਤ ਬਾਅਦ ਛੁੱਟੀ ਦੇ ਦਿੱਤੀ ਗਈ।

ਸਰਜਰੀ ਤੋਂ ਬਾਅਦ ਉਹ ਦੁਬਾਰਾ ਕਲੀਨਿਕ ਪਹੁੰਚੀ ਜਿੱਥੇ ਉਹ ਬੇਹੋਸ਼ ਹੋ ਗਈ। ਉਸ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਦੂਜੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਫਿਰ ਦੁਪਹਿਰ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਰਿਪੋਰਟ ਮੁਤਾਬਕ ਲਿਪੋ-ਸਕਸ਼ਨ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਸਾਹ ਲੈਣ ‘ਚ ਤਕਲੀਫ ਹੋਣ ਲੱਗੀ। ਇਸ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਸਦੇ ਪਰਿਵਾਰ ਵਿੱਚ ਇੱਕ 8 ਸਾਲ ਦੀ ਬੇਟੀ ਅਤੇ ਇੱਕ 4 ਸਾਲ ਦਾ ਬੇਟਾ ਹੈ।

ਘਟਨਾ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੇ ਕਲੀਨਿਕ ‘ਤੇ ਮੁਕੱਦਮਾ ਕਰ ਦਿੱਤਾ। ਇਸ ਨੇ 1.18 ਮਿਲੀਅਨ ਯੂਆਨ (1.37 ਕਰੋੜ ਰੁਪਏ) ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਦੂਜੇ ਪੱਖ ਨੇ ਉਸ ਨੂੰ ਸਿਰਫ 2,00,000 ਯੂਆਨ ਦੀ ਪੇਸ਼ਕਸ਼ ਕੀਤੀ। ਮਾਮਲੇ ਦੀ ਹੋਰ ਜਾਂਚ ਤੋਂ ਪਤਾ ਲੱਗਾ ਕਿ ਕਲੀਨਿਕ ਕੋਲ ਪ੍ਰਕਿਰਿਆ ਕਰਨ ਲਈ ਸਾਰੇ ਕਾਨੂੰਨੀ ਦਸਤਾਵੇਜ਼ ਸਨ ਅਤੇ ਡਾਕਟਰਾਂ ਕੋਲ ਕਾਨੂੰਨੀ ਲਾਇਸੈਂਸ ਵੀ ਸੀ। ਕਲੀਨਿਕ ਦੇ ਅਧਿਕਾਰੀਆਂ ਨੇ ਜ਼ੋਰ ਦਿੱਤਾ ਕਿ ਸਰਜਰੀ ਨਾਲ ਜੁੜੇ ਜੋਖਮਾਂ ਲਈ ਔਰਤ ਖੁਦ ਜ਼ਿੰਮੇਵਾਰ ਸੀ। ਜਦੋਂ ਕਿ ਅਦਾਲਤ ਨੇ ਸ਼ੁਰੂ ਵਿੱਚ ਮੌਤ ਲਈ ਕਲੀਨਿਕ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਅਤੇ ਪਰਿਵਾਰ ਵੱਲੋਂ ਮੰਗੇ ਗਏ ਮੁਆਵਜ਼ੇ ਦਾ ਹੁਕਮ ਦਿੱਤਾ। ਕਲੀਨਿਕ ਦੁਆਰਾ ਸਿਰਫ ਅੰਸ਼ਕ ਜ਼ਿੰਮੇਵਾਰੀ ਸਵੀਕਾਰ ਕਰਨ ਤੋਂ ਬਾਅਦ ਇਸਨੂੰ ਬਾਅਦ ਵਿੱਚ ਸਿਰਫ ਅੱਧਾ ਕਰ ਦਿੱਤਾ ਗਿਆ ਸੀ।

ਇੱਥੇ ਦੱਸ ਦੇਈਏ ਕਿ ਇਹ ਘਟਨਾ ਉਸ ਸਖਸ਼ ਨੂੰ ਜਰੂਰ ਜਾਣਨੀ ਚਾਹੀਦੀ ਹੈ ਜੋ ਸੁੰਦਰਤਾ ਦੇ ਚੱਕਰ ਵਿੱਚ ਸਭ ਕੁੱਝ ਭੁੱਲ ਜਾਂਦਾ ਹੈ।