National
ਜੈਪੁਰ ‘ਚ ਨਗਰ ਕੀਰਤਨ ‘ਚ ਵੜੀ ਬੇਕਾਬੂ ਥਾਰ, ਬੱਚੀ ਸਮੇਤ 4 ਲੋਕ ਜ਼ਖਮੀ
ਰਾਜਸਥਾਨ ਦੇ ਜੈਪੁਰ ‘ਚ ਇੱਕ ਹਾਦਸਾ ਵਾਪਰ ਗਿਆ ਹੈ । ਸੜਕ ਤੇ ਜਾ ਰਹੇ ਨਗਰ ਕੀਰਤਨ ‘ਚ ਵੜੀ ਇੱਕ ਬੇਕਾਬੂ ਥਾਰ ਵੜ ਗਈ ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋ ਇੱਕ ਬੱਚੀਮੌਜੂਦ ਸੀ।ਇਹ ਥਾਰ ਪੁਲਿਸ ਮੁਲਾਜ਼ਮ ਦਾ ਨਾਬਾਲਗ ਬੇਟਾ ਚਲਾ ਰਿਹਾ ਸੀ ।
ਜੈਪੁਰ ਦੇ ਆਦਰਸ਼ ਨਗਰ ਇਲਾਕੇ ‘ਚ ਵੀਰਵਾਰ ਰਾਤ ਨੂੰ ਸਿੱਖ ਭਾਈਚਾਰੇ ਦੇ ਨਗਰ ਕੀਰਤਨ ਨੂੰ ਤੇਜ਼ ਰਫਤਾਰ ਜੀਪ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਬਜ਼ੁਰਗ ਅਤੇ ਇਕ ਬੱਚਾ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਜੀਪ ਦੀ ਭੰਨਤੋੜ ਕੀਤੀ ਅਤੇ ਥਾਣੇ ਜਾ ਕੇ ਕਾਰਵਾਈ ਦੀ ਮੰਗ ਕੀਤੀ। ਜਾਂਚ ‘ਚ ਸਾਹਮਣੇ ਆਇਆ ਕਿ ਜੀਪ ਦਾ ਡਰਾਈਵਰ ਨਾਬਾਲਗ ਅਤੇ ਪੁਲਿਸ ਮੁਲਾਜ਼ਮ ਦਾ ਲੜਕਾ ਸੀ। ਪੁਲੀਸ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਜੀਪ ਵਿੱਚ ਸਵਾਰ ਬਾਕੀ ਤਿੰਨ ਵਿਅਕਤੀ ਫਰਾਰ ਹੋ ਗਏ।
ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਗੁੱਸੇ ‘ਚ ਆਏ ਲੋਕਾਂ ਨੇ ਥਾਰ ਜੀਪ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਲੋਕ ਥਾਣਾ ਆਦਰਸ਼ ਨਗਰ ਪੁੱਜੇ ਅਤੇ ਪੁਲਸ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਜੀਪ ਚਲਾਉਣ ਵਾਲਾ ਨੌਜਵਾਨ ਨਾਬਾਲਗ ਸੀ ਅਤੇ ਉਹ ਪੁਲਿਸ ਮੁਲਾਜ਼ਮ ਦਾ ਲੜਕਾ ਹੈ। ਪੁਲੀਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜੀਪ ਨੂੰ ਜ਼ਬਤ ਕਰ ਲਿਆ।