National
ਟਰੰਪ ਦੇ ਹੱਥ ਵਿੱਚ ਅਮਰੀਕਾ ਦੀ ਕਮਾਨ, 78 ਫ਼ੈਸਲੇ ਰੱਦ, 1500 ਲੋਕਾਂ ਨੂੰ ਦਿੱਤੀ ਮੁਆਫ਼ੀ
DONALD TRUMP : ਡੋਨਾਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ। ਉਹ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਗਏ ਹਨ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵਾਸ਼ਿੰਗਟਨ ਡੀਸੀ ਕੈਪੀਟਲ ਵਿਖੇ ਹੋਇਆ। ਇੱਥੋਂ ਉਨ੍ਹਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਦਾ ਆਜ਼ਾਦੀ ਦਿਵਸ ਹੈ। ਇਸ ਦੇ ਨਾਲ ਹੀ ਉਸਨੇ ਚੀਨ ਨੂੰ ਖੁੱਲ੍ਹੀ ਚੁਣੌਤੀ ਵੀ ਦਿੱਤੀ ਹੈ।ਟਰੰਪ ਨੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।
ਸਹੁੰ ਚੁੱਕਦੇ ਹੀ ਟਰੰਪ ਨੇ ਕਿਹੜੀਆਂ ਫਾਈਲਾਂ ‘ਤੇ ਕੀਤੇ ਦਸਤਖ਼ਤ
– ਕੈਪੀਟਲ ਹਿੱਲ ‘ਤੇ 6 ਜਨਵਰੀ 2021 ਨੂੰ ਹੋਏ ਹਮਲੇ ਦੇ ਦੋਸ਼ੀ 1500 ਲੋਕਾਂ ਨੂੰ ਮੁਆਫ਼ੀ।
– ਡਰੱਗਜ਼ ਕਾਰਟੈਲ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇਗਾ।
– ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ‘ਚ ਦਾਖਲ ਹੋਣ ਵਾਲੇ ਲੋਕਾਂ ਤੋਂ ਅਮਰੀਕੀ ਲੋਕਾਂ ਦੀ ਸੁਰੱਖਿਆ ਕੀਤੀ ਜਾਵੇਗੀ।
– ਮੈਕਸੀਕੋ ਅਤੇ ਕੈਨੇਡਾ ‘ਤੇ 25 ਫੀਸਦੀ ਟੈਰਿਫ ਲਗਾਇਆ ਜਾਵੇਗਾ। ਇਹ 1 ਫਰਵਰੀ ਤੋਂ ਲਾਗੂ ਹੋ ਸਕਦਾ ਹੈ।
-ਅਮਰੀਕਾ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਹੋ ਜਾਵੇਗਾ
– ਫੈਡਰਲ ਸਰਕਾਰ ਵਿੱਚ ਨਿਯੁਕਤੀਆਂ ਯੋਗਤਾ ਦੇ ਆਧਾਰ ‘ਤੇ ਹੋਣਗੀਆਂ।
– ਸਰਕਾਰੀ ਸੈਂਸਰਸ਼ਿਪ ਖਤਮ ਕੀਤੀ ਜਾਵੇਗੀ ਅਤੇ ਅਮਰੀਕਾ ਵਿੱਚ ਬੋਲਣ ਦੀ ਆਜ਼ਾਦੀ ਨੂੰ ਬਹਾਲ ਕੀਤਾ ਜਾਵੇਗਾ।
– ਅਮਰੀਕਾ ਵਿੱਚ ਤੀਜੇ ਲਿੰਗ ਨੂੰ ਗੈਰ-ਕਾਨੂੰਨੀ ਐਲਾਨ ਕੀਤਾ ਗਿਆ।
– ਅਮਰੀਕਾ-ਮੈਕਸੀਕੋ ਸਰਹੱਦ ‘ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਗਿਆ।
– ਰਾਸ਼ਟਰੀ ਊਰਜਾ ਐਮਰਜੈਂਸੀ ਦੀ ਐਲਾਨ ਕੀਤਾ।
– ਇਲੈਕਟ੍ਰਿਕ ਵਾਹਨ (EV) ਦੀ ਲਾਜ਼ਮੀ ਵਰਤੋਂ ਨੂੰ ਖਤਮ ਕਰ ਦਿੱਤਾ ਗਿਆ ਹੈ।
– ਅਮਰੀਕਾ ਵਿੱਚ ਜਨਮ ਦੁਆਰਾ ਨਾਗਰਿਕਤਾ ਖਤਮ ਹੋ ਗਈ।