health tips
ਡੇਂਗੂ ਕੀ ਹੈ ? ਡੇਂਗੂ ਬਚਣ ਦੇ ਤਰੀਕੇ
DENGUE : ਦੇਸ਼ ਭਰ ‘ਚ ਮੱਛਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਕਾਰਨ ਡੇਂਗੂ ਦਾ ਖਤਰਾ ਵੀ ਵੱਧ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਡੇਂਗੂ ਵਾਇਰਸ ਤੋਂ ਹੋਣ ਵਾਲਾ ਇੱਕ ਖ਼ਤਰਨਾਕ ਬੁਖ਼ਾਰ ਹੈ। ਡੇਂਗੂ ਬੁਖਾਰ ਡੇਂਗੂ ਦੇ ਚਾਰ ਕਿਸਮਾਂ ਵਿੱਚੋਂ ਕਿਸੇ ਇੱਕ ਵਾਇਰਸ ਕਾਰਨ ਹੁੰਦਾ ਹੈ ਜੋ ਮੱਛਰ ਦੇ ਕੱਟਣ ਨਾਲ ਮਰੀਜ਼ ਵਿੱਚ ਫੈਲਦਾ ਹੈ। ਮੱਛਰਾਂ ਦੀ ਗਿਣਤੀ ਪਾਣੀ ਦੇ ਇਕੱਠ ਤੋਂ ਵਧਦੀ ਹੈ। ਇੱਕ ਜਗ੍ਹਾਂ ਇਕੱਠੇ ਹੋਏ ਪਾਣੀ ‘ਚ ਮੱਛਰ ਅੰਡੇ ਦਿੰਦੇ ਹਨ ਅਤੇ ਮੱਛਰਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਇਸ ਲਈ ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ ਦਾ ਖਤਰਾ ਵੀ ਵੱਧ ਜਾਂਦਾ ਹੈ।
ਆਓ ਤੁਹਾਨੂੰ ਦੱਸਦੇ ਹਨ ਡੇਂਗੂ ਦੇ ਲੱਛਣ….
1.ਠੰਡ ਲੱਗ ਕੇ ਕਾਂਬੇ ਦਾ ਬੁਖ਼ਾਰ ਆਉਣਾ
2.ਸਿਰ, ਅੱਖਾਂ ਤੇ ਜੋੜਾਂ ਵਿੱਚ ਬੇਹਦ ਦਰਦ ਹੋਣਾ
3.ਭੁੱਖ ਨਾ ਲੱਗਣਾ
4.ਉਲਟੀਆਂ, ਦਸਤ, ਕਮਜ਼ੋਰੀ
5.ਚਮੜੀ ਉੱਤੇ ਦਾਣੇ ਹੋਣਾ
ਪਰ ਤੁਸੀ ਘਬਰਾਓ ਨਾ ਅਸੀਂ ਤੁਹਾਨੂੰ ਦੱਸਾਂਗੇ ਕਿ ਡੇਂਗੂ ਤੋਂ ਕਿਵੇਂ ਬਚ ਸਕੀਏ …..
1.ਪੂਰਾ ਸ਼ਰੀਰ ਢੱਕ ਕੇ ਰੱਖੋ
2.ਮੱਛਰਦਾਨੀ ਦੀ ਵਰਤੋ ਕਰੋ
2.ਘਰ ਦੇ ਅੰਦਰ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਉ
4.ਕੀਟ ਨਾਸ਼ਕ ਦਵਾਈਆਂ ਦਾ ਛਿੜਕਾਅ ਕਰੋ
5 ਕਦੇ ਵੀ ਡਿਸਪ੍ਰੀਨ ਅਤੇ ਐਸਪਰੀਨ ਨਾ ਦਿਓ।
6.ਜੇਕਰ ਬੁਖਾਰ 102 ਡਿਗਰੀ ਫਾਰਨਹਾਈਟ ਤੋਂ ਵੱਧ ਹੋਵੇ, ਤਾਂ ਬੁਖਾਰ ਘੱਟ ਕਰਨ ਦੀ ਕੋਸ਼ਿਸ਼ ਕਰੋ। ਮੱਥੇ ‘ਤੇ ਪਾਣੀ ਦੀਆਂ ਪੱਟੀਆਂ ਕਰੋ
7.ਜੇ ਲੱਛਣ ਗੰਭੀਰ ਹੋਣ ਤਾਂ ਤੁਰੰਤ ਡਾਕਟਰ ਨੂੰ ਮਿਲੋ।
ਪਲੇਟਲੈਟ 20 ਹਜ਼ਾਰ ਤੋਂ ਥੱਲੇ ਆ ਜਾਣ ਤੇ ਖ਼ੂਨ ਦੀ ਲੋੜ ਪੈ ਸਕਦੀ ਹੈ।
ਆਪਣੇ ਪਰਿਵਾਰ ਨੂੰ ਡੇਂਗੂ ਤੋਂ ਬਚਾਓ।ਇਹ ਸੁਨੇਹਾ ਸਭ ਤੱਕ ਪਹੁੰਚਾਓ।
