Connect with us

Punjab

ਤਰਨਤਾਰਨ ‘ਚ ਚੱਲੀਆਂ ਤਾਬੜਤੋੜ ਗੋਲੀਆਂ, ਠੋਕਤਾ ਵੱਡਾ ਗੈਂਗਸਟਰ

Published

on

TARNTARAN : ਤਰਨ ਤਾਰਨ ਜਿਲੇ ਵਿੱਚ ਆਏ ਦਿਨ ਹੀ ਫਰੌਤੀ ਮੰਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਲੈ ਕੇ ਤਰਨ ਤਾਰਨ ਪੁਲਿਸ ਵੀ ਪੂਰੀ ਤਰ੍ਹਾਂ ਸਤਰਕ ਨਜ਼ਰ ਆ ਰਹੀ ਹੈ ਅਤੇ ਅਜਿਹੇ ਫਰੋਤੀ ਮੰਗਣ ਵਾਲੇ ਗੈਂਗਸਟਰਾਂ ਖਿਲਾਫ ਢੁਕਵੀ ਕਾਰਵਾਈ ਕਰ ਰਹੀ ਹੈ । ਜਿਸ ਦੇ ਚਲਦੇ ਅੱਜ ਦਿਨ ਹੀ ਪੁਲਿਸ ਅਤੇ ਗੈਂਗਸਟਰਾਂ ਵਿਚਾਲੀ ਮੁਠਭੇੜ ਦੌਰਾਨ ਗੋਲੀ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ । ਅਜਿਹਾ ਹੀ ਤਾਜਾ ਮਾਮਲਾ ਤਰਨ ਤਾਰਨ ਦੇ ਪਿੰਡ ਤੂਤ ਤੋਂ ਸਾਹਮਣੇ ਆਇਆ ਹੈ। ਜਿੱਥੇ ਥਾਣਾ ਸਦਰ ਤਰਨ ਤਰਨ ਦੀ ਪੁਲਿਸ ਅਤੇ ਪ੍ਰਭ ਦਾਸੂਵਾਲ ਗੈਂਗਸਟਰ ਦੀ ਤਿੰਨ ਗੁਰਗਿਆ ਵਿਚਾਲੇ ਗੋਲੀ ਚਲਣ ਦੀ ਘਟਨਾ ਸਾਹਮਣੇ ਆਈ ਹੈ । ਜਿਸ ਵਿੱਚ ਪੁਲਿਸ ਦੀ ਗੋਲੀ ਲੱਗਣ ਨਾਲ ਪ੍ਰਭ ਦਾਸੂਵਾਲ ਗੈਂਗ ਦੇ ਦੋ ਗੁਰਗੇ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ, ਜਦ ਕਿ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਨਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਵਾਸੀ ਵਲਟੋਹਾ ਤੇ ਲਵਪ੍ਰੀਤ ਸਿੰਘ ਵਾਸੀ ਲੋਹਕਾ ਥਾਣਾ ਮੱਲਾ ਵਾਲਾ ਅਤੇ ਤੀਜਾ ਸਾਥੀ ਮਹਿਕਦੀਪ ਸਿੰਘ ਵਜੋਂ ਹੋਈ ਹੈ।

  • ਗੈਂਗਸਟਰ ਅਤੇ ਪੁਲਿਸ ਵਿਚਾਲੇ ਚੱਲੀਆਂ ਗੋਲੀਆਂ
  • ਕ੍ਰਾਸ ਫਾਇਰਿੰਗ ਪ੍ਰਭ ਦਾਸੂਵਾਲ ਗੈਂਗ ਦੇ 2 ਬਦਮਾਸ਼ ਢੇਰ
  • ਐਂਕਾਊਂਟਰ ਮਗਰੋਂ ਪੁਲਿਸ ਨੇ 3 ਬਦਮਾਸ਼ ਕੀਤੇ ਗ੍ਰਿਫ਼ਤਾਰ
  • ਚੈਕਿੰਗ ਦੌਰਾਨ ਰੋਕੇ ਜਾਣ ਤੇ ਬਦਮਾਸ਼ਾਂ ਨੇ ਕੀਤਾ ਫਾਇਰ

DSP ਨੇ ਦਿੱਤੀ ਜਾਣਕਾਰੀ 

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਕਵਲਜੀਤ ਸਿੰਘ ਭੱਟੀ ਨੇ ਦੱਸਿਆ ਕੀ ਥਾਣਾ ਸਦਰ ਪੱਟੀ ਦੇ ਮੁਖੀ ਐਸਐਚਓ ਗੁਰਚਰਨ ਸਿੰਘ ਪਿੰਡ ਦੂਤ ਬੰਗਾਲਾ ਤੋਂ ਗਜਲ ਡਰੇਨ ਦੇ ਰਸਤੇ ਜਾ ਰਹੇ ਸੀ ਕਿ ਪਿੰਡ ਜੋਤ ਸਿੰਘ ਵਾਲਾ ਦੇ ਨਜ਼ਦੀਕ ਸਾਹਮਣੇ ਤੋਂ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨਾਂ ਨੂੰ ਸ਼ੱਕ ਪੈਣ ਤੇ ਜਦੋਂ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਨੌਜਵਾਨਾਂ ਨੇ ਮੋਟਰਸਾਈਕਲ ਨਹੀਂ ਰੋਕਿਆ ਅਤੇ ਮੋਟਰਸਾਈਕਲ ਡਰੇਨ ਦੀ ਕੱਚੇ ਰਸਤੇ ਨੂੰ ਪਾ ਲਿਆ । ਜਦੋਂ ਪੁਲਿਸ ਪਾਰਟੀ ਨੇ ਉਕਤ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਨੌਜਵਾਨਾ ਵੱਲੋਂ ਪੁਲਿਸ ਤੇ ਹੀ ਗੋਲੀ ਚਲਾ ਦਿੱਤੀ , ਜਦੋਂ ਜੋ ਵੀ ਕਾਰਵਾਈ ਵਿੱਚ ਪੁਲਿਸ ਵੱਲੋਂ ਗੋਲੀ ਚਲਾਈ ਗਈ ਤਾਂ ਲਵਪ੍ਰੀਤ ਸਿੰਘ ਵਾਸੀ ਵਲਟੋਹਾ ਅਤੇ ਲਵਪ੍ਰੀਤ ਸਿੰਘ ਵਾਸੀ ਲੋਗਾ ਥਾਣਾ ਮੱਲਾਂਵਾਲਾ ਦੇ ਗੋਲੀ ਲੱਗੀ ਜਿਸ ਵਿੱਚ ਦੋਵੇਂ ਨੌਜਵਾਨ ਜ਼ਖਮੀ ਹੋ ਗਏ ਜਦ ਕਿ ਇਹਨਾਂ ਦਾ ਤੀਜਾ ਸਾਥੀ ਮਹਿਕਦੀਪ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਫੁੱਲ ਦੱਸਿਆ ਕਿ ਫੜੀ ਗਈ ਵਿਅਕਤੀਆਂ ਪਾਸੋਂ 32 ਬੋਰ ਦਾ ਦੇਸੀ ਪਿਸਤੌਲ ਸਮੇਤ ਦੋ ਖੋਲ ਅਤੇ ਚਾਰ ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ ।