Uncategorized
ਨਗਰ ਨਿਗਮ ਚੋਣਾਂ ਦਾ ਐਲਾਨ, ਜਾਣੋ ਸਮਾਂ ਅਤੇ ਤਰੀਕ ?
ELECTIONS : ਪੰਜਾਬ ‘ਚ ਚੋਣਾਂ ਦਾ ਇੱਕ ਵਾਰ ਫਿਰ ਤੋਂ ਬਿਗੁਲ ਵੱਜ ਚੁੱਕਿਆ ਹੈ । ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਗਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨਰ ਰਾਜ ਕਮਲ ਚੋਧਰੀ ਨੇ ਪ੍ਰੈੱਸ ਕਾਨਫਰੰਸ ਜ਼ਰੀਏ ਦਿੱਤੀ ਹੈ । 5 ਨਗਰ ਨਿਗਮ ਚੋਣਾਂ ਦਾ ਐਲਾਨ 21 ਦਸੰਬਰ ਨੂੰ ਹੋਇਆ ਹੈ । 21 ਦਸੰਬਰ ਨੂੰ ਚੋਣਾਂ ਹੋਣਗੀਆਂ। 37 ਲੱਖ 32 ਹਜ਼ਾਰ ਵੋਟਰ ਵੋਟ ਦਾ ਇਸਤੇਮਾਲ ਕਰਨਗੇ ।ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਫਗਵਾੜਾ ‘ਚ ਨਗਰ ਨਿਗਮ ਚੋਣਾਂ ਚੋਣਾਂ ਹੋਣਗੀਆਂ ।
ਪੰਜਾਬ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ । ਤੁਹਾਨੂੰ ਦੱਸ ਦੇਈਏ ਕਿ ਨਾਮਜ਼ਦਗੀਆਂ ਪੱਤਰ ਭਰਨ ਦੀ ਤਰੀਕ 9 ਦਸੰਬਰ ਤੋਂ 12 ਦਸੰਬਰ ਤਕ ਹੋਵੇਗੀ । 12 ਦਸੰਬਰ ਨੂੰ ਨਾਮਜ਼ਦਗੀ ਭਰਨ ਦੀ ਆਖ਼ਰੀ ਮਿਤੀ ਹੋਵੇਗੀ। 12 ਤਰੀਕ ਤੋਂ ਬਾਅਦ ਤੋਂ ਤੁਸੀ ਨਾਮਜਦਗੀ ਪੱਤਰ ਨਹੀਂ ਭਰ ਸਕਦੇ।
- ਈਵੀਐਮ ਰਾਹੀਂ ਹੋਵੇਗੀ ਵੋਟਿੰਗ :PEC
- ਵੋਟਰ ਸੂਚੀਆਂ ਵਿੱਚ ਕੀਤੀ ਗਈ ਸੋਧ: PEC
- 7 ਦਸੰਬਰ ਨੂੰ ਜਾਰੀ ਕੀਤੀਆਂ ਗਈਆਂ ਵੋਟਰ ਸੂਚੀਆਂ
- ਅੱਜ ਤੋਂ ਲਾਗੂ ਹੋਇਆ ਚੋਣ ਜ਼ਾਬਤਾ : PEC
ਜਾਣੋ ਸਮਾਂ ਅਤੇ ਮਿਤੀ….
ਨਗਰ ਨਿਗਮ ਚੋਣਾਂ ਚੋਣਾਂ ਦੀ ਮਿਤੀ 21 ਦਸੰਬਰ ਹੈ। ਇਹ ਵੋਟਾਂ ਦਾ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤਕ ਵੋਟਾਂ ਪੈਣਗੀਆਂ । ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਵੋਟਰਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
- 9 ਦਸੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ :PEC
- 12 ਦਸੰਬਰ ਤੱਕ ਹੋਣਗੀਆਂ ਨਾਮਜ਼ਦਗੀਆਂ :PEC
- 13 ਦਸੰਬਰ ਨੂੰ ਨਾਮਜ਼ਦਗੀਆਂ ਦੀ ਜਾਂਚ ਹੋਵੇਗੀ :PEC
- 14 ਦਸੰਬਰ ਨੂੰ ਵਾਪਸ ਲਈ ਜਾ ਸਕਦੀ ਹੈ ਨਾਮਜ਼ਦਗੀ: PEC
- 21 ਦਸੰਬਰ ਨੂੰ ਹੋਣਗੀਆਂ ਚੋਣਾਂ