National
ਪੰਜਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਬੰਦ
![](https://worldpunjabi.tv/wp-content/uploads/2025/02/WhatsApp-Image-2025-02-09-at-8.44.58-AM.jpeg)
JAGJIT SINGH DALLEWAL : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੁਣ ਤੱਕ ਜਾਰੀ ਜਾਰੀ ਹੈ । ਡੱਲੇਵਾਲ ਦੇ ਮਰਨ ਵਰਤ ਨੂੰ 76 ਦਿਨ ਪੂਰੇ ਹੋ ਗਏ ਹਨ । 11 ਫਰਵਰੀ ਨੂੰ ਮੋਰਚੇ ‘ਤੇ ਕਿਸਾਨ ਮਹਾਂਪੰਚਾਇਤ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਪੰਜਵੇਂ ਦਿਨ ਵੀ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਬੰਦ ਹੈ ਉਨ੍ਹਾਂ ਦੇ ਟ੍ਰੀਟਮੈਂਟ ਬੰਦ ਹੋਏ ਨੂੰ ਲਗਾਤਾਰ ਪੰਜ ਦਿਨ ਹੋ ਗਏ ਹਨ।ਬੰਦ ਹੋਣ ਦੀ ਵਜ੍ਹਾ ਡਰਿੱਪ ਲਗਾਉਣ ਲਈ ਡਾਕਟਰਾਂ ਨੂੰ ਨਾੜੀ ਨਹੀਂ ਮਿਲ ਰਹੀ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਾਤਾਸਿੰਘਵਾਲਾ-ਖਨੌਰੀ ਮੋਰਚੇ ‘ਤੇ ਕੀਤੀ ਜਾ ਰਹੀ ਭੁੱਖ ਹੜਤਾਲ ਐਤਵਾਰ ਨੂੰ 76ਵੇਂ ਦਿਨ ਵਿੱਚ ਦਾਖਲ ਹੋ ਗਈ। ਕਿਸਾਨ ਆਗੂਆਂ ਦੇ ਮੁਤਾਬਕ, ਡੱਲੇਵਾਲ ਨੂੰ ਪਿਛਲੇ ਪੰਜ ਦਿਨਾਂ ਤੋਂ ਡਾਕਟਰੀ ਸਹਾਇਤਾ ਨਹੀਂ ਮਿਲ ਸਕੀ ਕਿਉਂਕਿ ਡਾਕਟਰਾਂ ਨੂੰ ਡ੍ਰਿੱਪ ਲਗਾਉਣ ਲਈ ਉਨ੍ਹਾਂ ਦੇ ਗੁੱਟ ਵਿੱਚ ਨਾੜੀਆਂ ਨਹੀਂ ਮਿਲ ਰਹੀਆਂ ਹਨ। ਇਸ ਕਾਰਨ, ਡਾਕਟਰ ਹੁਣ ਉਨ੍ਹਾਂ ਦੀਆਂ ਲੱਤਾਂ ਦੀਆਂ ਨਾੜੀਆਂ ਰਾਹੀਂ ਡ੍ਰਿੱਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।